ਫਿਲਪੀਨਜ਼ ''ਚ ਆਏ ਭੂਚਾਲ ਕਾਰਨ ਕਈ ਇਮਾਰਤਾਂ ਹੋਈਆਂ ਢਹਿ-ਢੇਰੀ, 15 ਦੀ ਮੌਤ ਹੋਰ 90 ਜ਼ਖਮੀ

02/11/2017 10:34:02 AM

ਮਨੀਲਾ— ਫਿਲਪੀਨਜ਼ ਦੇ ਦੱਖਣੀ ਹਿੱਸੇ ''ਚ 10 ਫਰਵਰੀ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪਹਿਲਾਂ ਇਸਦੀ ਤੀਬਰਤਾ 6.5 ਦੱਸੀ ਜਾ ਰਹੀ ਸੀ ਜਦਕਿ ਪਹਿਲਾਂ ਇਸਦੀ ਤੀਬਰਤਾ 6.5 ਦੱਸੀ ਜਾ ਰਹੀ ਸੀ। ਸੁਰੀਗਾਓ ਡੇਲ ਨੋਰਟੇ ਇਲਾਕੇ ''ਚ ਸ਼ੁੱਕਰਵਾਰ ਰਾਤ ਨੂੰ ਇਹ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 90 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਭੂਚਾਲ ਦਾ ਕੇਂਦਰ ਸੁਰੀਗਾਓ ਦੀ ਰਾਜਧਾਨੀ ਤੋਂ 14 ਕਿਲੋ ਮੀਟਰ ਦੂਰ ਉੱਤਰੀ-ਪੱਛਮੀ ਇਲਾਕੇ ''ਚ ਸੀ। ਇਸਦੀ ਜ਼ਮੀਨ ''ਚ ਡੂੰਘਾਈ 11 ਕਿਲੋਮੀਟਰ ਤਕ ਰਹੀ, ਜਿਸ ਕਾਰਨ ਕਿਸੇ ਤਰ੍ਹਾਂ ਦੀ ਸੁਨਾਮੀ ਦਾ ਖਤਰਾ ਨਹੀਂ ਹੈ। ਕਈ ਥਾਂਵਾਂ ''ਤੇ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ। ਸੈਂਕੜੇ ਲੋਕ ਸੁਰੱਖਿਅਤ ਥਾਵਾਂ ''ਤੇ ਚਲੇ ਗਏ। ਕਈਆਂ ਨੇ ਪਾਰਕਾਂ ਅਤੇ ਖੁੱਲ੍ਹੇ ਮੈਦਾਨਾਂ ''ਚ ਰਾਤ ਬਤੀਤ ਕੀਤੀ। 

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਭੱਜ-ਦੌੜ ਦੇਖ ਕੇ ਘਬਰਾ ਗਏ ਅਤੇ ਚੀਕਾਂ ਮਾਰਨ ਲੱਗ ਗਏ। ਜਾਣਕਾਰੀ ਮੁਤਾਬਕ ਇਕ ਛੋਟੇ ਪ੍ਰਾਇਮਰੀ ਸਕੂਲ ਦੀ ਇਮਾਰਤ ਟੁੱਟ ਗਈ, ਜਿਸ ਕਾਰਨ ਉਥੇ ਖੜ੍ਹੀ ਇਕ ਕਾਰ ਹੇਠਾਂ ਦੱਬ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਪੁਲ ਅਤੇ ਹੋਟਲ ਸਮੇਤ ਕਈ ਘਰਾਂ ਨੂੰ ਵੀ ਨਕਸਾਨ ਪੁੱਜਾ ਹੈ।


Related News