ਮੈਨੀਟੋਬਾ ''ਚ ਪੁਲਸ ਨੇ ਲੱਭਿਆ ਲਾਪਤਾ ਹੋਇਆ ਬਜ਼ੁਰਗ ਜੋੜਾ, ਪਰੇਸ਼ਾਨ ਪਰਿਵਾਰ ਨੂੰ ਦੱਸੀ ਹੱਡ-ਬੀਤੀ

Monday, Aug 07, 2017 - 05:09 PM (IST)

ਮੈਨੀਟੋਬਾ— ਕੈਨੇਡਾ ਦੇ ਸੂਬੇ ਮੈਨੀਟੋਬਾ 'ਚ ਸ਼ਨੀਵਾਰ ਦੀ ਦੁਪਹਿਰ ਨੂੰ ਲਾਪਤਾ ਹੋਇਆ ਬਜ਼ੁਰਗ ਜੋੜਾ ਸੁਰੱਖਿਅਤ ਮਿਲ ਗਿਆ ਹੈ। ਬਜ਼ੁਰਗ ਜੋੜੇ ਦੇ ਪਰਿਵਾਰ ਨੇ ਉਨ੍ਹਾਂ ਨੂੰ ਲੱਭਿਆ ਪਰ ਉਹ ਨਹੀਂ ਮਿਲੇ ਤਾਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਕੈਨੇਡਾ ਪੁਲਸ ਨੇ ਦੋਹਾਂ ਦੀ ਭਾਲ ਸ਼ੁਰੂ ਕੀਤੀ। ਪੁਲਸ ਦੀਆਂ ਕੋਸ਼ਿਸ਼ਾਂ ਸਦਕਾ ਜੋੜੇ ਨੂੰ ਲੱਭ ਲਿਆ ਗਿਆ ਹੈ। ਦੋਵੇਂ ਮੈਨੀਟੋਬਾ ਦੇ ਟਾਊਨ ਨਿਪਵਾ ਤੋਂ ਸ਼ਨੀਵਾਰ ਦੀ ਦੁਪਹਿਰ ਨੂੰ ਲਾਪਤਾ ਹੋਏ ਸਨ। 
ਦਰਅਸਲ 83 ਸਾਲਾ ਵੇਰਾ ਬਾਰਬਰ ਅਤੇ ਉਨ੍ਹਾਂ ਦੇ 92 ਸਾਲਾ ਪਤੀ ਜੈਰਲਡ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਦੋਹਾਂ ਨੂੰ ਆਖਰੀ ਵਾਰ ਉਸ ਸਮੇਂ ਦੇਖਿਆ ਗਿਆ, ਜਦੋਂ ਵੇਰਾ ਸ਼ਨੀਵਾਰ ਦੀ ਦੁਪਹਿਰ 2.00 ਵਜੇ ਆਪਣੇ ਪਤੀ ਨੂੰ ਨਿਪਵਾ ਦੇ ਹਸਪਤਾਲ ਲੈ ਕੇ ਗਈ ਪਰ ਉਸ ਤੋਂ ਬਾਅਦ ਦੋਵੇਂ ਘਰ ਨਹੀਂ ਪਰਤੇ। ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ 'ਚ ਵੀ ਲੱਭਿਆ ਪਰ ਉਹ ਨਹੀਂ ਮਿਲੇ, ਜਿਸ ਤੋਂ ਬਾਅਦ ਦੋਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਦੋਵੇਂ ਕਾਰ 'ਚ ਬੈਠ ਕੇ ਗਏ ਸਨ ਅਤੇ ਵੇਰਾ ਆਪਣੇ ਪਤੀ ਨੂੰ ਕਾਰ 'ਚ ਖੁਦ ਡਰਾਈਵ ਕਰ ਕੇ ਹਸਪਤਾਲ ਲੈ ਕੇ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਖੋਜ ਟੀਮ ਨੇ ਉਨ੍ਹਾਂ ਨੂੰ ਸ਼ਾਮ ਤਕਰੀਬਨ 8.00 ਵਜੇ ਲੱਭਿਆ। ਵੇਰਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਸੜਕ 'ਤੇ ਚਿੱਕੜ ਵਿਚ ਫਸ ਗਈ ਸੀ, ਜਿਸ ਤੋਂ ਬਾਅਦ ਇਕ ਸਥਾਨਕ ਕਿਸਾਨ ਨੇ ਉਨ੍ਹਾਂ ਦੀ ਮਦਦ ਕੀਤੀ। ਪੁਲਸ ਨੇ ਦੋਹਾਂ ਨੂੰ ਐਤਵਾਰ ਦੀ ਸ਼ਾਮ ਨੂੰ ਲੱਭਿਆ ਗਿਆ।


Related News