ਨਿਊਜ਼ੀਲੈਂਡ ਦੇ ਚਾਈਨੀਜ਼ ਰੈਸਟੋਰੈਂਟਾਂ 'ਚ ਸ਼ਖ਼ਸ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਲੋਕ ਜ਼ਖਮੀ

Tuesday, Jun 20, 2023 - 10:34 AM (IST)

ਨਿਊਜ਼ੀਲੈਂਡ ਦੇ ਚਾਈਨੀਜ਼ ਰੈਸਟੋਰੈਂਟਾਂ 'ਚ ਸ਼ਖ਼ਸ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਲੋਕ ਜ਼ਖਮੀ

ਵੈਲਿੰਗਟਨ (ਏਜੰਸੀ) ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਬੀਤੀ ਰਾਤ ਇਕ ਵਿਅਕਤੀ ਨੇ ਤਿੰਨ ਚੀਨੀ ਰੈਸਟੋਰੈਂਟਾਂ ਵਿਚ ਦਾਖਲ ਹੋ ਕੇ ਕੁਹਾੜੀ ਨਾਲ ਹਮਲਾ ਕਰਕੇ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਅਧਿਕਾਰੀਆਂ ਅਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਨੌਰਥ ਸ਼ੋਰ ਅਤੇ ਆਕਲੈਂਡ ਹਸਪਤਾਲ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਤਿੰਨ ਦੀ ਹਾਲਤ ਸਥਿਰ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਇਡਾਹੋ ਸੂਬੇ 'ਚ 4 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ

ਸਥਾਨਕ ਮੀਡੀਆ ਮੁਤਾਬਕ ਰਾਤ 9 ਵਜੇ ਦੇ ਕਰੀਬ ਇਕ ਵਿਅਕਤੀ ਨੇ 3 ਚੀਨੀ ਰੈਸਟੋਰੈਂਟਾਂ ਵਿਚ ਦਾਖਲ ਹੋ ਕੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਵਿਚ 4 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਦੋਸ਼ੀ ਸ਼ਖ਼ਸ ਤਿੰਨ ਚੀਨੀ ਰੈਸਟੋਰੈਂਟਾਂ - ਝਾਂਗਲਿਯਾਂਗ ਮਾਲਟੈਂਗ, ਯੂਸ ਡੰਪਲਿੰਗ ਕਿਚਨ ਅਤੇ ਮਾਇਆ ਹਾਟਪੌਟ ਵਿੱਚ ਗਿਆ ਅਤੇ ਰਾਤ 9 ਵਜੇ ਦੇ ਕਰੀਬ ਕੁਹਾੜੀ ਨਾਲ ਲੋਕਾਂ 'ਤੇ ਬੇਰਹਿਮੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News