ਖ਼ੁਦ ਨੂੰ ਧਾਰਮਿਕ ਆਗੂ ਦੱਸਣ ਵਾਲੇ ਸ਼ਖ਼ਸ ਦੇ ਪਾਪ ਦਾ ਹੋਇਆ ਪਰਦਾਫ਼ਾਸ਼, ਧੀ ਨਾਲ ਹੀ ਰਚਾਇਆ ਵਿਆਹ
Monday, Dec 05, 2022 - 01:07 PM (IST)
ਵਾਸ਼ਿੰਗਟਨ (ਬਿਊਰੋ) ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਰੀਜ਼ੋਨਾ ਸੂਬੇ 'ਚ ਖ਼ੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਵਿਆਹ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਪਤਨੀ ਦੀ ਉਮਰ 9 ਸਾਲ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐਫਬੀਆਈ ਨੇ ਖੁਲਾਸਾ ਕੀਤਾ ਕਿ ਇਨ੍ਹਾਂ 20 ਪਤਨੀਆਂ ਵਿੱਚੋਂ ਇੱਕ ਉਨ੍ਹਾਂ ਦੀ ਧੀ ਵੀ ਹੈ। ਇਸ ਦੋਸ਼ੀ ਦਾ ਨਾਂ ਸੈਮੂਅਲ ਰੈਪਿਲੀ ਬੈਟਮੈਨ ਹੈ। ਸੈਮੂਅਲ ਬਹੁ-ਵਿਆਹ ਕਰਨ ਵਾਲੇ ਮਾਰਮਨ ਸਮੂਹ ਦਾ ਆਗੂ ਹੈ। ਇਸ ਨੂੰ ਲੈਟਰ ਡੇ ਸੇਂਟ ਦੇ ਜੀਸਸ ਕ੍ਰਾਈਸਟ ਦੇ ਕੱਟੜਪੰਥੀ ਚਰਚ ਵਜੋਂ ਵੀ ਜਾਣਿਆ ਜਾਂਦਾ ਹੈ।
ਐਫਬੀਆਈ ਦੇ ਅਨੁਸਾਰ ਸਾਲ 2019 ਵਿੱਚ 50 ਲੋਕਾਂ ਦੇ ਇਸ ਛੋਟੇ ਸਮੂਹ 'ਤੇ ਕੰਟਰੋਲ ਕਰਨ ਤੋਂ ਬਾਅਦ ਸੈਮੂਅਲ ਨੇ ਆਪਣੇ ਆਪ ਨੂੰ ਇੱਕ ਪੈਗੰਬਰ ਦੱਸਣਾ ਸ਼ੁਰੂ ਕੀਤਾ ਅਤੇ ਖੁਦ ਆਪਣੀ ਨਾਬਾਲਗ ਧੀ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ। ਏਜੰਸੀ ਨੇ ਕਿਹਾ ਕਿ ਸੈਮੂਅਲ ਨੇ ਘੱਟੋ-ਘੱਟ 20 ਔਰਤਾਂ ਨਾਲ ਵਿਆਹ ਕੀਤਾ ਹੈ, ਜਿਨ੍ਹਾਂ 'ਚੋਂ ਕਈ ਨਾਬਾਲਗ ਹਨ। ਜ਼ਿਆਦਾਤਰ ਕੁੜੀਆਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਨ੍ਹਾਂ ਕੁੜੀਆਂ ਨੂੰ ਬਾਲ ਸੈਕਸ ਤਸਕਰੀ ਲਈ ਮਜਬੂਰ ਕੀਤਾ ਗਿਆ ਸੀ। ਐਫਬੀਆਈ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੈਮੂਅਲ ਨੇ ਆਪਣੇ ਤਿੰਨ ਪੁਰਸ਼ ਚੇਲਿਆਂ ਨੂੰ ਆਪਣੇ ਸਾਹਮਣੇ ਕੁੜੀਆਂ ਨਾਲ ਸੰਬੰਧ ਬਣਾਉਣ ਲਈ ਕਿਹਾ ਸੀ।ਸੈਮੂਅਲ ਇਸ ਘਿਨਾਉਣੀ ਘਟਨਾ ਨੂੰ ਦੇਖਦਾ ਰਿਹਾ। ਇਨ੍ਹਾਂ 'ਚੋਂ ਇਕ ਕੁੜੀ ਦੀ ਉਮਰ ਸਿਰਫ 12 ਸਾਲ ਹੈ।
ਸੈਮੂਅਲ ਦੇ 'ਪਾਪ' ਦਾ ਇਸ ਤਰ੍ਹਾਂ ਹੋਇਆ ਪਰਦਾਫਾਸ਼
ਸੈਮੂਅਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਕੁੜੀਆਂ ਨੇ ਈਸ਼ਵਰ ਲਈ ਆਪਣਾ ਸਰੀਰ ਕੁਰਬਾਨ ਕੀਤਾ। ਈਸ਼ਵਾਰ ਉਹਨਾਂ ਦੇ ਸਰੀਰ ਨੂੰ ਮੁੜ ਠੀਕ ਕਰ ਦੇਣਗੇ। ਇਸ ਹੈਵਾਨ ਬਾਰੇ ਸਤੰਬਰ ਵਿੱਚ ਉਸ ਸਮੇਂ ਖੁਲਾਸਾ ਹੋਇਆ ਜਦੋਂ ਉਸ ਨੂੰ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਸੈਮੂਅਲ ਨਾਬਾਲਗ ਕੁੜੀਆਂ ਨੂੰ ਟਰੇਲਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭੇਜ ਰਿਹਾ ਸੀ।ਦਰਅਸਲ ਇਸ ਟਰੇਲਰ 'ਚ ਫਸੇ ਬੱਚਿਆਂ ਨੇ ਕਿਸੇ ਤਰ੍ਹਾਂ ਆਪਣੀ ਉਂਗਲ ਬਾਹਰ ਕੱਢ ਇਸ਼ਾਰਾ ਕੀਤਾ ਅਤੇ ਪੁਲਸ ਨੇ ਦੇਖ ਲਿਆ। ਇਸ ਤੋਂ ਬਾਅਦ ਉਹਨਾਂ ਨੂੰ ਇਸ ਟਰੇਲਰ ਦੇ ਅੰਦਰੋਂ ਬਾਹਰ ਕੱਢ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਦਾ ਮਾਊਂਟ ਸੇਮੇਰੂ ਜਵਾਲਾਮੁਖੀ ਫੁਟਣ ਨਾਲ ਦੱਬੇ ਘਰ, ਹਰ ਪਾਸੇ ਧੂੰਏਂ ਦਾ ਗੁਬਾਰ (ਤਸਵੀਰਾਂ)
ਇਸ ਦੇ ਨਾਲ ਹੀ ਸੈਮੂਅਲ ਦੀ ਐਸਯੂਵੀ ਵਿੱਚ ਦੋ ਔਰਤਾਂ ਅਤੇ ਦੋ ਕੁੜੀਆਂ ਮਿਲੀਆਂ, ਜਿਨ੍ਹਾਂ ਦੀ ਉਮਰ 15 ਸਾਲ ਸੀ। ਇਸ ਤੋਂ ਇਲਾਵਾ ਟਰਾਲੇ ਵਿੱਚੋਂ ਤਿੰਨ ਕੁੜੀਆਂ ਬਰਾਮਦ ਹੋਈਆਂ। ਇਨ੍ਹਾਂ ਸਾਰਿਆਂ ਦੀ ਉਮਰ 11 ਤੋਂ 14 ਸਾਲ ਦਰਮਿਆਨ ਹੈ। ਬੱਚੀਆਂ ਨਾਲ ਬਦਸਲੂਕੀ ਕਰਨ ਵਾਲੇ ਸੈਮੂਅਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਉਸ ਨੇ ਸਬੂਤਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਐਫਬੀਆਈ ਹੁਣ ਇਸ ਮੁਲਜ਼ਮ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।