ਊਠ ਨਾਲ ਸ਼ਾਪਿੰਗ ਮਾਲ ਪੁੱਜਾ ਵਿਅਕਤੀ, ਹੱਕੇ-ਬੱਕੇ ਰਹਿ ਗਏ ਲੋਕ (ਵੀਡੀਓ)

Thursday, May 09, 2019 - 12:09 AM (IST)

ਊਠ ਨਾਲ ਸ਼ਾਪਿੰਗ ਮਾਲ ਪੁੱਜਾ ਵਿਅਕਤੀ, ਹੱਕੇ-ਬੱਕੇ ਰਹਿ ਗਏ ਲੋਕ (ਵੀਡੀਓ)

ਮਿਸ਼ੀਗਨ— ਤੁਸੀਂ ਊਠ ਨਾਲ ਜੁੜੀਆਂ ਕਈ ਕਹਾਵਤਾਂ ਜਾਂ ਮੁਹਾਵਰੇ ਸੁਣੇ ਹੋਣਗੇ। ਆਮ ਤੌਰ 'ਤੇ ਊਠ ਦੇ ਮੂੰਹ 'ਚ ਜੀਰਾ, ਹੁਣ ਆਇਆ ਊਠ ਪਹਾੜ ਦੇ ਥੱਲੇ। ਪਰ ਅਸੀਂ ਜਿਸ ਕਾਰਨ ਊਠ ਦਾ ਜ਼ਿਕਰ ਕਰ ਰਹੇ ਹਾਂ, ਉਸ ਦਾ ਸਬੰਧ ਇਨ੍ਹਾਂ ਗੱਲਾਂ ਨਾਲ ਨਹੀਂ ਹੈ। ਕਾਰਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
 

ਦਰਅਸਲ ਇਹ ਊਠ ਇਸ ਲਈ ਖਾਸ ਹੈ ਕਿਉਂਕਿ ਨਾ ਤਾਂ ਇਹ ਗੱਡੀ ਦੇ ਰੂਪ 'ਚ ਇਸਤੇਮਾਲ ਹੋ ਰਿਹਾ ਹੈ ਅਤੇ ਨਾ ਹੀ ਇਹ ਰੇਗਿਸਤਾਨ 'ਚ ਪਾਣੀ ਦੀ ਭਾਲ 'ਚ ਹੈ। ਇਹ ਊਠ ਆਪਣੇ ਮਾਲਕ ਨਾਲ ਇਕ ਸ਼ਾਪਿੰਗ ਮਾਲ 'ਚ ਦਾਖਲ ਹੋਇਆ ਅਤੇ ਅੰਦਰ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਹ ਸ਼ਾਂਤੀਪੂਰਨ ਤਰੀਕੇ ਨਾਲ ਬਾਹਰ ਆ ਗਿਆ। ਇਹ ਵੀਡੀਓ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ 50 ਸਾਲ ਦੇ ਸਕਾਟ ਲੇਵਿਸ ਆਪਣੇ 11 ਸਾਲ ਦੇ ਪਾਲਤੂ ਊਠ ਜੈਫਰੀ ਨੂੰ ਅਮਰੀਕਾ ਦੇ ਮਸਕਜੀਓਨ (ਮਿਸ਼ੀਗਨ) ਸਥਿਤ ਪੇਟਸਮਾਰਟ 'ਚ ਲੈ ਕੇ ਗਏ ਸਨ। ਉਹ ਉਸ ਨੂੰ ਟ੍ਰੇਲਰ 'ਚ ਲੈ ਕੇ ਆਏ ਸਨ। 6 ਫੁੱਟ ਦਾ ਇਹ ਊਠ ਸ਼ਾਪਿੰਗ ਮਾਲ 'ਚ ਆਟੋਮੈਟਿਕ ਦਰਵਾਜ਼ਿਆਂ 'ਚੋਂ ਲੰਘਿਆ। ਉਸ ਨੂੰ ਦੇਖ ਕੇ ਉਥੇ ਮੌਜੂਦ ਗਾਹਕ ਹੈਰਾਨ ਹੋ ਗਏ ਅਤੇ ਉਸ ਦਾ ਸਵਾਗਤ ਵੀ ਕੀਤਾ। ਕੋਈ ਉਸ ਦੀ ਫੋਟੋ ਖਿੱਚਣ ਲੱਗਾ ਤੇ ਕਿਸੇ ਨੇ ਉਸ ਨੂੰ ਦੁਲਾਰਿਆ।

 


Related News