ਬੱਸ ਲੁੱਟਣ ਆਏ ਸ਼ੱਕੀ ਨੇ ਪੈਂਟ ''ਚ ਲੁਕਾਈ ਸੀ ਬੰਦੂਕ, ਅਚਾਨਕ ਚੱਲ ਗਈ ਗੋਲੀ

Saturday, Jan 04, 2020 - 08:11 PM (IST)

ਬੱਸ ਲੁੱਟਣ ਆਏ ਸ਼ੱਕੀ ਨੇ ਪੈਂਟ ''ਚ ਲੁਕਾਈ ਸੀ ਬੰਦੂਕ, ਅਚਾਨਕ ਚੱਲ ਗਈ ਗੋਲੀ

ਮੈਕਸੀਕੋ ਸਿਟੀ- ਬੱਸ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਇਕ ਵਿਅਕਤੀ ਟ੍ਰਾਊਜ਼ਰ ਵਿਚ ਰੱਖੀ ਬੰਦੂਕ ਦੇ ਕਾਰਨ ਖੁਦ ਹੀ ਗੋਲੀ ਦਾ ਸ਼ਿਕਾਰ ਹੋ ਗਿਆ। ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਜੀਨਸ ਵਿਚੋਂ ਬੰਦੂਕ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਮਾਮਲਾ ਮੈਕਸੀਕੋ ਦੇ ਜਲਿਸਕੋ ਦਾ ਹੈ। ਸੋਸ਼ਲ ਮੀਡੀਆ 'ਤੇ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ।

metro.co.uk ਦੀ ਰਿਪੋਰਟ ਮੁਤਾਬਕ ਇਹ ਘਟਨਾ 27 ਦਸੰਬਰ ਨੂੰ ਹੋਈ ਸੀ। ਸੀਸੀਟੀਵੀ ਦੇ ਰਾਹੀਂ ਰਿਕਾਰਡ ਕੀਤੇ ਗਏ ਬਲੈਕ ਐਂਡ ਵ੍ਹਾਈਟ ਫੁਟੇਜ ਤੋਂ ਪਤਾ ਲੱਗਿਆ ਕਿ ਸ਼ੱਕੀ ਬੱਸ ਵਿਚ ਦਾਖਲ ਹੋ ਕੇ ਆਪਣੀ ਬੰਦੂਕ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਬੰਦੂਕ ਜੀਨਸ ਵਿਚ ਫਸ ਗਈ ਤੇ ਅਚਾਨਕ ਹੀ ਗੋਲੀ ਚੱਲ ਗਈ ਤੇ ਵਿਅਕਤੀ ਬੱਸ ਦੇ ਫਰਸ਼ 'ਤੇ ਡਿੱਗ ਜਾਂਦਾ ਹੈ। ਆਪਣੀ ਹੀ ਬੰਦੂਕ ਨਾਲ ਚੱਲੀ ਗੋਲੀ ਦੇ ਕਾਰਨ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਬੱਸ ਵਿਚ ਸਵਾਰ ਲੋਕਾਂ ਦੇ ਵਿਚਾਲੇ ਹਫੜਾ-ਦਫੜੀ ਮਚ ਗਈ।

ਵੀਡੀਓ ਵਿਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਇਕ ਪਾਸੇ ਸ਼ੱਕੀ ਵਿਅਕਤੀ ਖੜਾ ਹੈ ਤੇ ਬੱਸ ਸਵਾਰ ਹੋਣ ਵਾਲੇ ਲੋਕ ਉਸ ਦੇ ਨੇੜੇਓਂ ਲੰਘ ਰਹੇ ਹਨ। ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਬੰਧਿਤ ਵਿਅਕਤੀ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖਮੀ ਸ਼ੱਕੀ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਜਾਂ ਨਹੀਂ। ਉਥੇ ਹੀ ਇਕ ਰਿਪੋਰਟ ਮੁਤਾਬਕ ਜ਼ਖਮੀ ਹੋਣ ਤੋਂ ਬਾਅਦ ਸ਼ੱਕੀ ਇਕ ਹੋਰ ਵਿਅਕਤੀ ਦੇ ਨਾਲ ਅਗਲੇ ਸਟਾਪ 'ਤੇ ਉਤਰ ਗਿਆ ਸੀ।


author

Baljit Singh

Content Editor

Related News