ਹਿਊਸਟਨ: ਹਮਲਾਵਰ ਨੇ ਪਹਿਲਾਂ ਇਮਾਰਤ ਨੂੰ ਲਗਾਈ ਅੱਗ, ਫਿਰ ਬਾਹਰ ਨਿਕਲ ਰਹੇ ਲੋਕਾਂ ''ਤੇ ਚਲਾਈਆਂ ਗੋਲੀਆਂ
Monday, Aug 29, 2022 - 01:55 PM (IST)
ਹਿਊਸਟਨ (ਏਜੰਸੀ)- ਅਮਰੀਕਾ ਵਿੱਚ ਹਿਊਸਟਨ ਦੇ ਇੱਕ ਅਪਾਰਟਮੈਂਟ ਦੀ ਬਿਲਡਿੰਗ ਵਿੱਚੋਂ ਕੱਢੇ ਗਏ ਇੱਕ ਵਿਅਕਤੀ ਨੇ 5 ਹੋਰ ਕਿਰਾਏਦਾਰਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 3 ਦੀ ਮੌਤ ਹੋ ਗਈ। ਵਿਅਕਤੀ ਨੇ ਉਕਤ ਕਿਰਾਏਦਾਰਾਂ ਨੂੰ ਘਰੋਂ ਕੱਢਣ ਲਈ ਘਰ ਨੂੰ ਅੱਗ ਲਗਾ ਦਿੱਤੀ ਸੀ। ਇਹ ਜਾਣਕਾਰੀ ਪੁਲਸ ਨੇ ਦਿੱਤੀ।
ਇਹ ਵੀ ਪੜ੍ਹੋ: ਦੁਨੀਆ ’ਚ ਮੰਕੀਪਾਕਸ ਦੇ 47,652 ਮਾਮਲੇ, ਅਮਰੀਕਾ ’ਚ ਤੇਜ਼ੀ ਨਾਲ ਫੈਲ ਰਹੀ ਹੈ ਬੀਮਾਰੀ
ਪੁਲਸ ਮੁਖੀ ਟਰੌਏ ਫਿਨਰ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 1 ਵਜੇ ਦੱਖਣ-ਪੱਛਮੀ ਹਿਊਸਟਨ ਦੇ ਇੱਕ ਮਿਸ਼ਰਤ ਉਦਯੋਗਿਕ-ਰਿਹਾਇਸ਼ੀ ਖੇਤਰ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਪਾਰਟਮੈਂਟ 'ਤੇ ਪਹੁੰਚ ਗਏ। ਫਿਨਰ ਨੇ ਕਿਹਾ ਕਿ ਬੰਦੂਕਧਾਰੀ ਨੇ ਘਰ ਤੋਂ ਬਾਹਰ ਨਿਕਲਦੇ ਹੀ ਹੋਰ ਕਿਰਾਏਦਾਰਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: ਇੱਥੇ ਬੱਚੇ ਜ਼ਮੀਨ ’ਚ ਨਹੀਂ, ਰੁੱਖਾਂ ’ਚ ਦਫਨਾਏ ਜਾਂਦੇ ਹਨ!
ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 1 ਦੀ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ 2 ਹੋਰ ਜ਼ਖ਼ਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਫਿਨਰ ਨੇ ਕਿਹਾ ਕਿ ਜਦੋਂ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਨਾਲ ਪੁਲਸ ਅਧਿਕਾਰੀਆਂ ਨੇ ਆਪਣਾ ਬਚਾਅ ਕਰਦੇ ਹੋਏ ਉਸ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ ਅਤੇ ਇਸ ਘਟਨਾ ਵਿੱਚ ਕੋਈ ਵੀ ਫਾਇਰਫਾਈਟਰ ਜਾਂ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਚੋਰਾਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ : ਇਮਰਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।