ਮਿਸ਼ੀਗਨ ਦੀ ਗਵਰਨਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਲਈ ਵਿਅਕਤੀ ਨੂੰ ਹੋਈ 6 ਸਾਲਾ ਤੋਂ ਵੱਧ ਕੈਦ ਦੀ ਸਜ਼ਾ

Friday, Aug 27, 2021 - 12:25 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਸਾਲ ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਵਿੱਚ 14 ਵਿਅਕਤੀਆਂ 'ਤੇ ਦੋਸ਼ ਲਗਾਏ ਗਏ ਸਨ। ਇਨ੍ਹਾਂ 'ਚੋਂ ਇੱਕ ਦੋਸ਼ੀ ਨੂੰ ਬੁੱਧਵਾਰ ਦੁਪਹਿਰ ਨੂੰ 6 ਸਾਲਾਂ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ 'ਚ ਇੱਕ 25 ਸਾਲਾਂ ਏਅਰਪਲੇਨ ਮਕੈਨਿਕ, ਟਾਈ ਗਾਰਬਿਨ ਨੂੰ ਅੱਤਵਾਦੀ ਕਾਰਵਾਈਆਂ ਅਤੇ ਹਥਿਆਰਾਂ ਆਦਿ ਸਮਗਰੀ ਲਈ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ 'ਚ 75 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ : ਓਰੇਗਨ 'ਚ ਕੋਵਿਡ ਮਰੀਜ਼ਾਂ ਨਾਲ ਭਰੇ ਹਸਪਤਾਲਾਂ 'ਚ ਤਾਇਨਾਤ ਕੀਤੇ ਨੈਸ਼ਨਲ ਗਾਰਡ ਮੈਂਬਰ

ਇਸ ਤੋਂ ਇਲਾਵਾ ਫਿਰ ਉਹ ਨਿਗਰਾਨੀ ਹੇਠ ਤਿੰਨ ਸਾਲਾਂ ਬਿਤਾਏਗਾ ਅਤੇ ਗਾਰਬਿਨ ਨੂੰ 2,500 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਮਾਮਲੇ ਸਬੰਧੀ ਗਾਰਬਿਨ ਨੇ ਸ਼ੁਰੂ 'ਚ ਲਗਾਏ ਗਏ ਦੋਸ਼ਾਂ ਨੂੰ ਨਹੀਂ ਮੰਨਿਆ ਪਰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਉਸ ਨੇ ਜਾਂਚਕਰਤਾਵਾਂ ਨਾਲ ਸਹਿਯੋਗ ਕੀਤਾ। 

ਇਹ ਵੀ ਪੜ੍ਹੋ : ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ

ਗਾਰਬਿਨ ਦੇ ਇਲਾਵਾ ਤੇਰਾਂ ਹੋਰ ਵਿਅਕਤੀਆਂ ਉੱਤੇ ਗਵਰਨਰ ਵਿਟਮਰ ਨੂੰ ਅਗਵਾ ਕਰਨ ਦੀ ਸ਼ਾਜਿਸ਼ ਰਚਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ਦੀ ਸ਼ਾਜਿਸ਼ ਨੂੰ ਅਕਤੂਬਰ 'ਚ ਐੱਫ.ਬੀ.ਆਈ. ਨੇ ਨਾਕਾਮ ਕਰ ਦਿੱਤਾ ਸੀ। ਐੱਫ.ਬੀ.ਏ. ਦੇ ਅਨੁਸਾਰ ਇਨ੍ਹਾਂ ਆਦਮੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਮਾਰਨ , ਕੈਪੀਟਲ ਦੀ ਇਮਾਰਤ ਨੂੰ ਵਿਸਫੋਟਕਾਂ ਨਾਲ ਉਡਾਉਣ ਆਦਿ ਦੀ ਵੀ ਯੋਜਨਾ ਬਣਾਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News