ਅਜਬ-ਗਜ਼ਬ : Dream Boy! ਆਪਣੀ ਆਵਾਜ਼ ਨਾਲ ਕੁੜੀਆਂ ਨੂੰ ਬਣਾਇਆ ਦੀਵਾਨਾ, ਹੁਣ ਕਮਾ ਰਿਹਾ ਲੱਖਾਂ ਰੁਪਏ

Friday, Aug 25, 2023 - 07:28 PM (IST)

ਅਜਬ-ਗਜ਼ਬ : Dream Boy! ਆਪਣੀ ਆਵਾਜ਼ ਨਾਲ ਕੁੜੀਆਂ ਨੂੰ ਬਣਾਇਆ ਦੀਵਾਨਾ, ਹੁਣ ਕਮਾ ਰਿਹਾ ਲੱਖਾਂ ਰੁਪਏ

ਇੰਟਰਨੈਸ਼ਨਲ ਡੈਸਕ : ਆਵਾਜ਼ ਦਾ ਜਾਦੂ ਇਕ ਅਜਿਹੀ ਕਲਾ ਹੈ, ਜੋ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਹ ਗਾਇਕਾਂ ਦੀ ਆਵਾਜ਼ ਹੀ ਹੈ, ਜੋ ਲੋਕਾਂ ਨੂੰ ਆਪਣਾ ਫੈਨ ਬਣਾਉਂਦੀ ਹੈ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਵਿਅਕਤੀ ਆਪਣੀ 'ਆਵਾਜ਼' ਵੇਚ ਕੇ ਕਮਾਈ ਕਰਦਾ ਹੈ? ਜੀ ਹਾਂ, ਅੱਜਕੱਲ੍ਹ ਇਕ ਅਜਿਹਾ ਵਿਅਕਤੀ ਚਰਚਾ ਵਿੱਚ ਹੈ, ਜਿਸ ਦੀ ਆਵਾਜ਼ ਦਾ ਜਾਦੂ ਕੁੜੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਉਸ ਦੀ ਆਵਾਜ਼ ਸੁਣਨ ਲਈ ਉਹ ਮੋਟਾ ਪੈਸਾ ਖਰਚਣ ਲਈ ਤਿਆਰ ਰਹਿੰਦੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਵਿਅਕਤੀ ਕੁੜੀਆਂ ਨੂੰ ਆਪਣੀ ਆਵਾਜ਼ ਸੁਣਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਿਗੋਜ਼ਿਨ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦੀ ਪਹਿਲੀ ਪ੍ਰਤੀਕਿਰਿਆ, ਕਿਹਾ- Talented ਸੀ... ਪਰ

ਦਰਅਸਲ, ਲੰਡਨ ਦਾ ਰਹਿਣ ਵਾਲਾ 37 ਸਾਲਾ ਅਲੈਕਸ ਡਗਲਸ ਆਪਣੇ ਖਾਲੀ ਸਮੇਂ 'ਚ ਵਟਸਐਪ 'ਤੇ ਲੜਕੀਆਂ ਨੂੰ ਭਰਮਾਉਣ ਵਾਲੇ ਮੈਸੇਜ ਭੇਜਦਾ ਹੈ। ਅਲੈਕਸ ਪੇਸ਼ੇ ਤੋਂ ਇਕ ਨਿੱਜੀ ਟ੍ਰੇਨਰ ਹੈ, ਜਿਸ ਨੂੰ ਕੁਝ ਲੋਕ 'ਦਿ ਨੇਕਡ ਨੈਰੇਟਰ' (The Naked Narrator) ਵੀ ਕਹਿੰਦੇ ਹਨ। ਹਰ ਰੋਜ਼ ਉਹ ਆਪਣੀ ਆਵਾਜ਼ ਰਿਕਾਰਡ ਕਰਕੇ ਕੁੜੀਆਂ ਨੂੰ ਭੇਜਦਾ ਹੈ। ਕਈ ਵਾਰ ਉਸ ਤੋਂ ਅਜਿਹੀ ਮੰਗ ਹੁੰਦੀ ਹੈ ਕਿ ਉਸ ਨੂੰ ਪੂਰਾ ਕਰਨਾ ਉਸ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ : iPhone 15 Updates: USB Type C ਪੋਰਟ ਹੋਣ ਦੇ ਬਾਵਜੂਦ ਇਕ ਚਾਰਜਰ ਨਾਲ ਚਾਰਜ ਨਹੀਂ ਹੋਣਗੇ ਨਵੇਂ ਆਈਫੋਨ

'ਡੇਲੀ ਮੇਲ' ਦੀ ਖ਼ਬਰ ਮੁਤਾਬਕ ਅਲੈਕਸ ਦੇ ਦਿਮਾਗ 'ਚ ਇਹ ਵਿਚਾਰ ਉਦੋਂ ਆਇਆ ਜਦੋਂ ਉਹ ਸਾਲ 2022 'ਚ ਡੇਟਿੰਗ ਐਪਸ ਦੀ ਖੋਜ ਕਰ ਰਿਹਾ ਸੀ। ਔਰਤਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਆਵਾਜ਼ ਬਹੁਤ ਚੰਗੀ ਅਤੇ ਆਕਰਸ਼ਕ ਹੈ। ਫਿਰ ਜਦੋਂ ਡੇਟਿੰਗ ਐਪ Hinge ਨੇ ਵਾਇਸ ਨੋਟ ਫੀਚਰ ਨੂੰ ਪੇਸ਼ ਕੀਤਾ ਤਾਂ ਇਸ ਨੇ ਔਰਤਾਂ ਨੂੰ ਵਾਇਸ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਆਵਾਜ਼ ਦੀ ਡਿਮਾਂਡ ਵਧਣ ਲੱਗੀ। ਵਿਅਕਤੀ ਨੂੰ ਵਟਸਐਪ 'ਤੇ ਮੈਸੇਜ ਆਉਣ ਲੱਗੇ।

PunjabKesari

ਇਹ ਵੀ ਪੜ੍ਹੋ : ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼

1 ਮਿੰਟ ਦੀ ਆਵਾਜ਼ ਦੇ ਲੈਂਦਾ ਹੈ 1040 ਰੁਪਏ

ਅਲੈਕਸ ਨੇ ਕਿਹਾ ਕਿ ਫਿਰ ਉਸ ਨੇ ਇਸ ਨੂੰ ਪੇਸ਼ੇ ਵਜੋਂ ਅਪਣਾਉਣ ਬਾਰੇ ਸੋਚਿਆ। Ladbible ਦੀ ਰਿਪੋਰਟ ਮੁਤਾਬਕ ਡੇਟਿੰਗ ਐਪਸ 'ਤੇ ਅਲੈਕਸ ਦੀ ਆਵਾਜ਼ ਦੀ ਜ਼ਬਰਦਸਤ ਮੰਗ ਹੈ। ਉਸ ਦੀ ਆਵਾਜ਼ ਸੁਣਨ ਲਈ ਕੁੜੀਆਂ ਅਤੇ ਔਰਤਾਂ ਕਾਫੀ ਪੈਸਾ ਖਰਚ ਕਰਦੀਆਂ ਹਨ। ਅਲੈਕਸ ਇਕ ਮਿੰਟ ਦੀ ਆਪਣੀ ਆਵਾਜ਼ ਲਈ 10 ਪੌਂਡ ਯਾਨੀ ਲਗਭਗ 1040 ਰੁਪਏ ਚਾਰਜ ਕਰਦਾ ਹੈ ਅਤੇ ਜੇਕਰ ਕੋਈ ਇਸ ਤੋਂ ਵੱਧ ਉਸ ਦੀ ਆਵਾਜ਼ ਸੁਣਨਾ ਚਾਹੁੰਦਾ ਹੈ ਤਾਂ ਉਸ ਨੂੰ 5 ਪੌਂਡ ਯਾਨੀ 520 ਰੁਪਏ ਪ੍ਰਤੀ ਮਿੰਟ ਦਾ ਵਾਧੂ ਚਾਰਜ ਦੇਣਾ ਪਵੇਗਾ।

ਵਿਅਕਤੀ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਤੁਹਾਡੀ ਆਵਾਜ਼ ਲਈ ਪੈਸੇ ਦੇਣਾ ਚਾਹੁੰਦਾ ਹੈ ਤਾਂ ਇਸ ਵਿੱਚ ਹਰਜ਼ ਕੀ ਹੈ। ਅਲੈਕਸ ਦਾ ਕਹਿਣਾ ਹੈ ਕਿ ਇਸ ਦੌਰਾਨ ਕੁਝ ਔਰਤਾਂ ਅਜੀਬੋ-ਗਰੀਬ ਮੰਗ ਵੀ ਕਰਦੀਆਂ ਹਨ। ਇਕ ਨੇ ਤਾਂ ਉਸ ਨੂੰ ਚੰਦਰਮਾ, ਸ਼ੇਰ ਅਤੇ ਸਟ੍ਰਾਬੇਰੀ ਦੀ ਕਹਾਣੀ ਸੁਣਾਉਣ ਦੀ ਵੀ ਮੰਗ ਕੀਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News