ਵਿਅਕਤੀ ਨੇ McDonald''s ''ਚ ਚੂਹਾ ਛੱਡ ਕੇ ਪਾਈ ਭਾਜੜ (ਵੀਡੀਓ)

02/19/2019 7:52:38 PM

ਨਿਊ ਜਰਸੀ— ਪਿਛਲੇ ਹਫਤੇ ਨਿਊ ਜਰਸੀ 'ਚ ਮੈਕਡਾਨਲਡ ਦੇ ਇਕ ਆਊਟਲੈਟ ਦੇ ਅੰਦਰ ਵਿਅਕਤੀ ਨੇ ਅਜਿਹਾ ਮਜ਼ਾਕ ਕੀਤਾ ਕਿ ਲੋਕਾਂ 'ਚ ਭਾਜੜ ਮਚ ਗਈ ਤੇ ਉਥੇ ਬੈਠੇ ਲੋਕ ਉਥੋਂ ਭੱਜ ਖੜ੍ਹੇ ਹੋਏ। ਇਸ ਮਜ਼ਾਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਇਸ ਨੂੰ 5 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ ਤੇ 2.5 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ ਹੈ।

ਇਸ ਵੀਡੀਓ 'ਚ ਇਕ ਵਿਅਕਤੀ ਸਫੈਦ ਰੰਗ ਦੇ ਵੱਡੇ ਚੂਹੇ ਨੂੰ ਮੈਕਡਾਨਲਡ ਦੇ ਆਊਟਲੈਟ ਦੇ ਅੰਦਰ ਛੱਡ ਦਿੰਦਾ ਹੈ ਤੇ ਉਥੇ ਬੈਠੇ ਸਾਰੇ ਲੋਕ ਘਬਰਾ ਕੇ ਆਊਟਲੈਟ ਤੋਂ ਬਾਹਰ ਨਿਕਲ ਜਾਂਦੇ ਹਨ ਜਾਂ ਕਾਊਂਟਰ ਵਾਲੇ ਪਾਸੇ ਇਕੱਠੇ ਹੋ ਜਾਂਦੇ ਹਨ। ਦੇਖਿਆ ਜਾ ਸਕਦਾ ਹੈ ਕਿ ਅਣਪਛਾਤਾ ਵਿਅਕਤੀ ਚੂਹੇ ਨੂੰ ਪਿੰਜਰੇ 'ਚ ਇਕ ਬੱਚੇ ਦੇ ਨਾਲ ਮੈਕਡਾਨਲਡ ਦੇ ਆਊਟਲੈਟ 'ਚ ਪ੍ਰਵੇਸ਼ ਕਰਦਾ ਹੈ ਤੇ ਫਿਰ ਚੂਹੇ ਨੂੰ ਫਰਸ਼ 'ਤੇ ਛੱਡ ਕੇ ਉਥੋਂ ਭੱਜ ਜਾਂਦਾ ਹੈ। ਫਾਕਸ ਨਿਊਜ਼ ਮੁਤਾਬਕ ਪੁਲਸ ਅਜੇ ਵੀ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ, ਜਿਸ ਨੇ ਚੂਹਾ ਛੱਡਿਆ ਸੀ।


Baljit Singh

Content Editor

Related News