ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ

Wednesday, Oct 20, 2021 - 12:41 AM (IST)

ਲੰਡਨ - ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 28 ਸਾਲਾ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਸੜਕ ’ਤੇ ਛੱਡ ਦਿੱਤਾ ਸੀ। ਲੀਸਟਰਸ਼ਾਇਰ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਕਸ਼ਿਸ਼ ਅਗਰਵਾਲ ਨੇ ਆਪਣੀ ਪਤਨੀ ਗੀਤਿਕਾ ਗੋਇਲ ’ਤੇ ਇਸ ਸਾਲ 3 ਮਾਰਚ ਨੂੰ ਮੱਧ ਇੰਗਲੈਂਡ ਦੇ ਲੀਸਟਰ ਸਥਿਤ ਵਿੰਟਰਸਡੇਲ ਰੋਡ ’ਤੇ ਸਥਿਤ ਘਰ ਵਿਚ ਹਮਲਾ ਕੀਤਾ ਸੀ। ਉਸਨੇ ਕਤਲ ਦੇ ਬਾਅਦ ਲਾਸ਼ ਨੂੰ ਕਾਰ ਵਿਚ ਪਾ ਕੇ ਸੜਕ ’ਤੇ ਛੱਡ ਦਿੱਤਾ ਅਤੇ ਫਿਰ ਵਾਪਸ ਆਪਣੇ ਘਰ ਪਰਤ ਗਿਆ।

ਇਹ ਵੀ ਪੜ੍ਹੋ - ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ

ਸਜ਼ਾ ਤਹਿਤ ਉਹ ਘੱਟ ਤੋਂ ਘੱਟ 20 ਸਾਲ 6 ਮਹੀਨੇ ਜੇਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਪੈਰੋਲ ’ਤੇ ਰਿਹਾਅ ਹੋ ਸਕੇਗਾ। ਲੀਸਟਰਸ਼ਾਇਰ ਪੁਲਸ ਵਿਚ ਈਸਟ ਮਿਡਲੈਂਡਸ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਨਿਰੀਖਕ ਜੇਨੀ ਹੇਗਸ ਨੇ ਕਿਹਾ ਕਿ ਅੱਜ ਦੀ ਸਜ਼ਾ ਨਾਲ ਗੀਤਿਕਾ ਵਾਪਸ ਤਾਂ ਨਹੀਂ ਆ ਸਕੇਗੀ ਪਰ ਮੈਨੂੰ ਉਮੀਦ ਹੈ ਕਿ ਇਸ ਨਾਲ ਗੀਤਿਕਾ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ।

ਇਹ ਵੀ ਪੜ੍ਹੋ - ਹਿੰਦੂਆਂ ਦੇ ਘਰ 'ਤੇ ਹੋਏ ਹਮਲੇ ਦੀ ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੇ ਕੀਤੀ ਨਿੰਦਾ, ਬੋਲੇ ਇਹ ਦੇਸ਼ ਦੀ ਹਾਰ

ਕਸ਼ਿਸ਼ ਨੇ ਆਪਣੇ ਅਪਰਾਧ ਨੂੰ ਲੁਕਾਉਣ ਲਈ ਆਪਣੀ ਪਤਨੀ ਦੇ ਫੋਨ ਤੋਂ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਸ਼ਾਮ ਨੂੰ ਕੰਮ ਤੋਂ ਘਰ ਪਰਤਣ ਦੇ ਬਾਅਦ ਉਸਨੇ ਆਪਣੀ ਪਤਨੀ ਨੂੰ ਨਹੀਂ ਦੇਖਿਆ ਹੈ। ਇਸ ਦੇ ਬਾਅਦ ਗੀਤਿਕਾ ਦੇ ਭਰਾ ਨੇ ਪੁਲਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News