5ਵੀਂ ਵਾਰ ਜੌੜੇ ਬੱਚੇ ਪੈਦਾ ਹੋਣ ’ਤੇ ਘਰੋਂ ਕੱਢੀ ਪਤਨੀ; ਬੱਚਿਆਂ ਨੂੰ ਬੋਲੀ ਮਾਂ- ਮੈਂ ਤੁਹਾਨੂੰ ਨਹੀਂ ਛੱਡਾਂਗੀ

Friday, Jul 22, 2022 - 12:35 PM (IST)

5ਵੀਂ ਵਾਰ ਜੌੜੇ ਬੱਚੇ ਪੈਦਾ ਹੋਣ ’ਤੇ ਘਰੋਂ ਕੱਢੀ ਪਤਨੀ; ਬੱਚਿਆਂ ਨੂੰ ਬੋਲੀ ਮਾਂ- ਮੈਂ ਤੁਹਾਨੂੰ ਨਹੀਂ ਛੱਡਾਂਗੀ

ਕੰਪਾਲਾ (ਇੰਟ.)- ਮਾਂ-ਬਾਪ ਬਣਨ ਦੀ ਖੁਸ਼ੀ ਦੁਨੀਆ ’ਚ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਅਕਸਰ ਦੇਖਿਆ ਹੋਵੇਗਾ ਕਿ ਜਦੋਂ ਮਾਤਾ-ਪਿਤਾ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਜੁੜਵਾ ਬੱਚੇ ਹਨ, ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਪਰ ਯੁਗਾਂਡਾ ’ਚ ਰਹਿਣ ਵਾਲੇ ਇਕ ਜੋੜੇ ਦੇ ਵੱਖ ਹੋਣ ਦਾ ਕਾਰਨ ਹੀ ਜੌੜੇ ਬੱਚੇ ਬਣ ਗਏ। ਔਰਤ ਦੇ 5ਵੀਂ ਵਾਰ ਜੌੜੇ ਬੱਚੇ ਪੈਦਾ ਹੋਣ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ। ਇਸ ਤਰ੍ਹਾਂ 5 ਜਣੇਪਿਆਂ ’ਚ ਉਸ ਦੇ ਕੁੱਲ 10 ਬੱਚੇ ਹੋ ਗਏ ਹਨ।

ਇਹ ਵੀ ਪੜ੍ਹੋ: 75 ਸਾਲ ਬਾਅਦ ਪਾਕਿ ਸਥਿਤ ‘ਪ੍ਰੇਮ ਨਿਵਾਸ’ ਪੁੱਜੀ ਰੀਨਾ, ਭਾਰਤ-ਪਾਕਿ ਵੰਡ ਯਾਦ ਕਰ ਛਲਕੀਆਂ ਅੱਖਾਂ

ਯੂਗਾਂਡਾ ਦੀ ਰਹਿਣ ਵਾਲੀ ਨਲੋਂਗੋ ਗਲੋਰੀਆ ਨੇ ਹਾਲ ਹੀ ’ਚ ਆਪਣੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਦੇ ਪਤੀ ਸਲੋਗੋ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਔਰਤ ਦੇ ਪਤੀ ਨੇ ਕਿਹਾ ਕਿ ਇਹ ਨਾਰਮਲ ਗੱਲ ਨਹੀਂ ਹੈ ਕਿ ਉਸ ਦੀ ਪਤਨੀ ਸਿਰਫ਼ ਜੌੜੇ ਬੱਚੇ ਪੈਦਾ ਕਰਦੀ ਹੈ। ਨਲੋਂਗੋ ਨੇ ਦੱਸਿਆ ਕਿ ਉਸ ਨੂੰ ਆਪਣੇ ਮਾਪਿਆਂ ਬਾਰੇ ਕੁਝ ਵੀ ਪਤਾ ਨਹੀਂ ਹੈ। ਉਸ ਨੂੰ ਬਚਪਨ ’ਚ ਹੀ ਕੰਮ ਕਰਨ ਲਈ ਬਾਹਰ ਵੇਚ ਦਿੱਤਾ ਗਿਆ ਸੀ। ਉਸ ਨੂੰ ਆਪਣੇ ਬੱਚਿਆਂ ਤੋਂ ਕੋਈ ਸਮੱਸਿਆ ਨਹੀਂ ਹੈ, ਉਹ ਉਨ੍ਹਾਂ ਦੇ ਪਿਤਾ ਵਾਂਗ ਉਨ੍ਹਾਂ ਨੂੰ ਨਹੀਂ ਛੱਡੇਗੀ।

ਇਹ ਵੀ ਪੜ੍ਹੋ: ਚਾਹ ਦੀ ਤਲਬ ਨੇ 1 ਸਾਲ ਦੇ ਪੁੱਤਰ ਨੂੰ ਪਹੁੰਚਾਇਆ ਹਸਪਤਾਲ, ਮਾਂ ਨੇ ਖਾਧੀ ਕਦੇ ਚਾਹ ਨਾ ਪੀਣ ਦੀ ਸਹੁੰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News