ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ ''ਚੋਂ ਉਤਾਰ ਦਿੱਤਾ ਗਿਆ ਇਹ ਵਿਅਕਤੀ, ਸਟਾਫ ਨੇ ਦੱਸੀ ਵਜ੍ਹਾ

Sunday, Nov 04, 2018 - 03:40 PM (IST)

ਟੋਰਾਂਟੋ(ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੇ ਸਟੀਫਨ ਬੈਨੇਟ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਕਿਊਬਾ ਘੁੰਮਣ ਲਈ ਜਾ ਰਿਹਾ ਸੀ ਪਰ ਕੈਨੇਡੀਅਨ ਜਹਾਜ਼ 'ਚ ਸਵਾਰ ਹੋਣ ਦੇ ਥੋੜੀ ਦੇਰ ਬਾਅਦ ਹੀ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਸਟੀਫਨ ਨੇ ਦੱਸਿਆ ਕਿ 13 ਅਕਤੂਬਰ ਨੂੰ ਉਹ ਪਰਿਵਾਰ ਸਮੇਤ ਦੋ ਦਿਨਾਂ ਦੀ ਛੁੱਟੀ 'ਤੇ ਜਾ ਰਿਹਾ ਸੀ। ਘਰ ਤੋਂ ਸਫਰ ਦੌਰਾਨ ਉਹ ਆਰਾਮ ਨਾ ਕਰ ਸਕਿਆ। ਇਸ ਲਈ ਉਸ ਦੀ ਪਤਨੀ ਨੇ ਉਸ ਨੂੰ ਨੀਂਦ ਦੀ ਦਵਾਈ ਖਾ ਕੇ ਸੌਂਣ ਦੀ ਸਲਾਹ ਦਿੱਤੀ। ਉਹ ਦਵਾਈ ਖਾ ਕੇ ਸੌਂ ਗਿਆ ਤਾਂ ਜਹਾਜ਼ ਸਟਾਫ ਨੇ ਉਸ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਸਫਰ ਕਰਨ ਲਈ ਫਿੱਟ ਨਹੀਂ ਹੈ। ਉਨ੍ਹਾਂ ਨੂੰ ਲÎਗਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਟੱਲੀ ਹੈ। ਜਦ ਤਕ ਸਟੀਫਨ ਸੁੱਤਾ ਸੀ ਤਦ ਤਕ ਉਸ ਦੀ ਪਤਨੀ ਜਹਾਜ਼ ਦੇ ਸਟਾਫ ਨੂੰ ਸਮਝਾਉਂਦੀ ਰਹੀ ਕਿ ਉਸ ਦਾ ਪਤੀ ਸੌਂ ਰਿਹਾ ਹੈ ਪਰ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲ ਸਕਦੀ ਸੀ, ਇਸ ਲਈ ਉਸ ਨੇ ਆਪਣੇ ਪਤੀ ਨੂੰ ਉਠਾਇਆ। ਸਟੀਫਨ ਨੇ ਦੱਸਿਆ ਕਿ ਉਸ ਨੇ ਅੰਗਰੇਜ਼ੀ 'ਚ ਉਨ੍ਹਾਂ ਨੂੰ ਸਮਝਾਇਆ ਕਿ ਉਹ ਠੀਕ ਹੈ ਪਰ ਸਫਰ ਦੌਰਾਨ ਉਹ ਸੌਂ ਨਹੀਂ ਸਕਿਆ ਸੀ, ਇਸੇ ਲਈ ਹੁਣ ਆਰਾਮ ਕਰ ਰਿਹਾ ਸੀ। ਸਟੀਫਨ ਦੀ ਕਿਸੇ ਵੀ ਗੱਲ 'ਤੇ ਕਰਮਚਾਰੀਆਂ ਨੇ ਵਿਸ਼ਵਾਸ ਨਾ ਕੀਤਾ, ਹਾਲਾਂਕਿ ਸਟੀਫਨ ਨੇ ਡਾਕਟਰ ਦੀ ਈ-ਮੇਲ ਦਿਖਾਈ ਅਤੇ ਦੱਸਿਆ ਕਿ ਡਾਕਟਰ ਦੀ ਸਲਾਹ ਕਾਰਨ ਉਹ ਨੀਂਦ ਦੀ ਗੋਲੀ ਖਾ ਕੇ ਆਰਾਮ ਕਰ ਰਿਹਾ ਸੀ।


ਸਟੀਫਨ ਨੇ ਦੱਸਿਆ ਕਿ ਜਹਾਜ਼ ਦੇ ਸਟਾਫ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਾ ਮੰਨੀ ਅਤੇ ਉਨ੍ਹਾਂ ਨੂੰ ਜਹਾਜ਼ 'ਚੋਂ ਉਤਰਨਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ। ਉਨ੍ਹਾਂ ਦੀਆਂ ਦੋ ਛੁੱਟੀਆਂ ਤਾਂ ਬਰਬਾਦ ਹੋਈਆਂ ਨਾਲ ਹੀ ਕਾਫੀ ਪੈਸਾ ਖਰਾਬ ਹੋਇਆ। ਉਨ੍ਹਾਂ ਨੂੰ ਟੋਰਾਂਟੋ ਦੇ ਹੋਟਲ 'ਚ ਰਹਿ ਕੇ ਆਰਾਮ ਕਰਨਾ ਪਿਆ। ਜਹਾਜ਼ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਲੱਗਾ ਸੀ ਕਿ ਉਹ ਜਹਾਜ਼ 'ਚ ਜਾਣ ਲਈ ਫਿੱਟ ਨਹੀਂ, ਇਸੇ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ।


Related News