ਮਾਸੂਮ ਨੂੰ ਕਿਡਨੈਪ ਕਰ ਦੁਬਈ ਲੈ ਗਿਆ ਪਿਤਾ, ਅਦਾਲਤ ਨੇ ਮਾਂ ਹਵਾਲੇ ਕਰਨ ਦਾ ਸੁਣਾਇਆ ਫੈਸਲਾ

10/25/2019 7:22:23 PM

ਦੁਬਈ/ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਉਸ ਵਿਅਕਤੀ ਨੂੰ ਲੰਬੇ ਹੱਥੀ ਲੈਂਦਿਆਂ ਉਸ ਦੀ ਬੇਟੀ ਨੂੰ ਉਸ ਤੋਂ ਵੱਖ ਰਹਿ ਰਹੀ ਪਤਨੀ ਹਵਾਲੇ ਕਰ ਦਿੱਤਾ, ਜਿਸ ਨੂੰ ਉਹ ਅਗਵਾ ਕਰਕੇ ਆਪਣੇ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਦੁਬਈ ਲੈ ਗਿਆ ਸੀ। ਅਦਾਲਤ ਨੇ ਬੱਚੀ ਦੀ ਭਲਾਈ ਤੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਸੁਣਾਇਆ ਹੈ।

ਢਾਈ ਸਾਲ ਦੀ ਬੱਚੀ ਦੇ ਪਿਤਾ ਨੇ ਅਦਾਲਤ 'ਚ ਹਲਫਨਾਮਾ ਦਿੱਤਾ ਸੀ ਕਿ ਉਹ ਉਸ ਨੂੰ ਦਿੱਲੀ ਤੋਂ ਬਾਹਰ ਨਹੀਂ ਲਿਜਾਏਗਾ ਤੇ ਉਸ ਨੇ ਬੱਚੀ ਦਾ ਪਾਸਪੋਰਟ ਵੀ ਅਦਾਲਤ 'ਚ ਜਮਾ ਕਰਵਾ ਦਿੱਤਾ ਸੀ। ਹਾਲਾਂਕਿ ਫਿਰ ਵੀ ਉਹ ਬੱਚੀ ਨੂੰ ਲੈ ਕੇ ਦੇਸ਼ ਤੋਂ ਬਾਹਰ ਚਲਾ ਗਿਆ। ਪਰਿਵਾਰ ਅਦਾਲਤ ਦੀ ਪ੍ਰਧਾਨ ਜੱਜ ਸਵਰਣਕਾਂਤ ਸ਼ਰਮਾ ਨੇ ਕਿਹਾ ਕਿ ਬੱਚੇ ਫੁੱਲ ਵਾਂਗ ਹੁੰਦੇ ਹਨ। ਉਨ੍ਹਾਂ ਦਾ ਹਿੱਸ ਉਹ ਪਰਿਵਾਰ ਵਾਲੇ ਪੂਰਾ ਨਹੀਂ ਕਰ ਸਕਦੇ ਜੋ ਕਾਨੂੰਨ ਦਾ ਉਲੰਘਣ ਕਰਕੇ ਬੱਚੀ ਨੂੰ ਉਸ ਦੀ ਮਾਂ ਤੋਂ ਦੂਰ ਭਗੌੜੇ ਵਾਂਗ ਦੂਜੇ ਦੇਸ਼ 'ਚ ਰਹਿਣ ਲਈ ਲੈ ਗਿਆ ਹੋਵੇ। ਅਦਾਲਤ ਨੇ ਹਾਲ ਹੀ 'ਚ ਇਕ ਮਹੀਨੇ ਦੇ ਅੰਦਰ ਬੱਚੀ ਨੂੰ ਮਾਂ ਦੇ ਹਵਾਲੇ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਬੱਚੀ ਦਾ ਇਕਲੌਤਾ, ਪਰਿਵਾਰਕ ਤੇ ਗਾਰਡੀਅਨ ਐਲਾਨ ਕਰਨਾ ਉਸ ਨਾਬਾਲਗ ਦੇ ਹਿੱਤ ਤੇ ਭਲਾਈ 'ਚ ਹੋਵੇਗਾ।

ਬੱਚੀ ਦਾ ਪਿਤਾ ਖੁਦ ਨੂੰ ਬੱਚੀ ਦਾ ਗਾਰਡੀਅਨ ਐਲਾਨ ਕਰਵਾਉਣ ਦੀ ਅਪੀਲ ਲੈ ਕੇ ਅਦਾਲਤ ਪਹੁੰਚਿਆ ਸੀ। ਮਾਮਲਾ ਅਦਾਲਤ 'ਚ ਹੋਣ ਦੇ ਬਾਵਜੂਦ ਉਹ ਭਾਰਤ ਛੱਡ ਕੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਵਿਦੇਸ਼ ਚਲਾ ਗਿਆ ਤੇ ਨਾਬਾਲਗ ਦੀ ਹਵਾਲਗੀ ਲਈ ਇਕ ਹੋਰ ਮੰਚ ਦਾ ਦਰਵਾਜ਼ਾ ਖੜਕਾਇਆ।


Baljit Singh

Content Editor

Related News