ਇੰਗਲੈਂਡ ''ਚ ਪੰਜਾਬੀ ਨੇ ਕੀਤਾ ਸ਼ਰਮਨਾਕ ਕਾਰਾ

02/21/2018 8:36:17 PM

ਲੰਡਨ (ਸਮਰਾ)— ਸਲੱਫ ਦੇ ਇਕ 41 ਸਾਲਾਂ ਵਿਅਕਤੀ ਨੂੰ ਆਪਣੇ ਦੋਸਤ ਨੂੰ ਪੈਸਿਆਂ ਲਈ ਇਕ ਟ੍ਰੈਫਿਕ ਅਪਰਾਧ ਕਰਨ ਤੋਂ ਬਾਅਦ ਬਚਣ 'ਚ ਮਦਦ ਕਰਨ ਦੇ ਮਾਮਲੇ 'ਚ ਜੇਲ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾਂ ਰਜਿੰਦਰ ਸਿੰਘ ਨੂੰ ਅਪ੍ਰੈਲ 2017 ਦੇ ਇਕ ਮਾਮਲੇ 'ਚ ਇਹ ਸਜ਼ਾ ਸੁਣਾਈ ਗਈ। ਰਜਿੰਦਰ ਦੇ ਦੋਸਤ ਪਰਮਜੀਤ ਤਲਵਾੜ ਨੇ ਦੱਸਿਆ ਕਿ ਸਿੰਘ ਨੇ ਉਸ ਨੂੰ 250 ਪਾਊਂਡ ਬਦਲੇ ਭੱਜਣ ਦੀ ਪੇਸ਼ਕਸ਼ ਕੀਤੀ।
ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਤਲਵਾੜ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਗਲਤ ਵੇਰਵੇ ਦਿੱਤੇ ਸਨ ਤੇ ਉਸ ਨੇ ਸਿੰਘ ਦੀ ਤਰਫੋਂ ਆਰਜ਼ੀ ਲਾਇਸੰਸ ਪੁਲਸ ਨੂੰ ਪੇਸ਼ ਕੀਤਾ। ਅਧਿਕਾਰੀਆਂ ਨੇ ਸ਼ੱਕ ਦੇ ਅਧਾਰ 'ਤੇ ਜਾਂਚ ਸ਼ੁਰੂ ਕੀਤੀ ਕਿਉਂਕਿ ਆਰਜ਼ੀ ਲਾਇਸੰਸ ਧਾਰਕ ਕੋਈ ਵੀ ਵਿਅਕਤੀ ਬੀਮਾਕ੍ਰਿਤ ਨਹੀਂ ਸੀ। ਮਾਮਲੇ ਦੀ ਜਾਂਚ ਦੌਰਾਨ ਸਿੰਘ ਨੇ ਆਪਣਾ ਝੂਠ ਕਬੂਲ ਕੀਤਾ ਤੇ ਮੰਨਿਆ ਕਿ ਉਸ ਨੇ ਇਸ ਸਬੰਧੀ ਪੈਸੇ ਲਏ ਸਨ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬੁੱਧਵਾਰ 14 ਫਰਵਰੀ ਨੂੰ ਬਲੈਕਫਰੇਅਰਜ਼ ਕ੍ਰਾਊਨ ਕੋਰਟ ਨੇ ਇਸ ਅਪਰਾਧ ਦੇ ਮਾਮਲੇ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਤਲਵਾੜ ਤੇ ਰਜਿੰਦਰ ਨੂੰ ਅੱਠ-ਅੱਠ ਹਫਤੇ ਜੇਲ ਦੀ ਸਜ਼ਾ ਸੁਣਾਈ ਤੇ ਦੋਵਾਂ ਨੂੰ 615-615 ਪਾਊਂਡ ਦਾ ਜੁਰਮਾਨਾ ਵੀ ਲਾਇਆ ਹੈ।


Related News