ਬਰਫ ''ਚ ਫਸੀਆਂ ਬਿੱਲੀਆਂ ਲਈ ਮਸੀਹਾ ਬਣਿਆ ਨੌਜਵਾਨ, ਇੰਝ ਬਚਾਈ ਜਾਨ

01/27/2020 2:28:37 PM

ਅਲਬਰਟਾ— ਕਿਸੇ ਦੀ ਜ਼ਿੰਦਗੀ ਬਚਾਉਣਾ ਬਹੁਤ ਵੱਡਾ ਪੁੰਨ ਹੁੰਦਾ ਹੈ, ਭਾਵੇਂ ਉਹ ਕਿਸੇ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ। ਕੈਨੇਡਾ 'ਚ ਇਕ ਆਇਲ ਵਰਕਰ ਨੇ ਤਿੰਨ ਬਿੱਲੀਆਂ ਦੀ ਜਾਨ ਬਚਾਈ, ਜਿਸ ਕਰਕੇ ਲੋਕ ਉਸ ਨੂੰ ਹੀਰੋ ਕਹਿ ਰਹੇ ਹਨ।
PunjabKesari
ਕੈਨਡਾਲ ਡਿਵਿਸ਼ਚ ਨਾਂ ਦਾ ਕਾਮਾ (ਵਰਕਰ) ਅਲਬਰਟਾ ਸੂਬੇ ਦੇ ਟੋਮਾਹਾਵਕ ਖੇਤਰ 'ਚ ਕੰਮ ਦੌਰਾਨ ਘੁੰਮ ਰਿਹਾ ਸੀ ਕਿ ਉਸ ਨੇ ਦੇਖਿਆ ਕਿ ਤਿੰਨ ਬਿੱਲੀਆਂ ਦੀਆਂ ਪੂੰਛਾਂ ਬਰਫ 'ਚ ਜੰਮ ਗਈਆਂ ਸਨ, ਜਿਸ ਕਾਰਨ ਉਹ ਉੱਥੇ ਹੀ ਫਸ ਗਈਆਂ। ਅਜਿਹੇ 'ਚ ਉਸ ਨੂੰ ਇਕ ਹੀ ਰਾਹ ਲੱਭਾ ਤੇ ਉਸ ਨੇ ਆਪਣੀ ਗੱਡੀ 'ਚੋਂ ਕੌਫੀ ਵਾਲੀ ਕੇਤਲੀ ਕੱਢੀ ਤੇ ਉਨ੍ਹਾਂ ਕੋਲ ਹੌਲੀ-ਹੌਲੀ ਕਰਕੇ ਰੋੜ੍ਹ ਦਿੱਤੀ। ਇਸ ਤਰ੍ਹਾਂ ਬਿੱਲੀਆਂ ਕੋਲ ਜੰਮੀ ਬਰਫ ਪਿਘਲੀ ਤੇ ਉਨ੍ਹਾਂ ਨੂੰ ਬਚਾਇਆ ਗਿਆ।
ਉਹ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ, ਜਿੱਥੇ ਉਨ੍ਹਾਂ ਨੂੰ ਕੁਝ ਖੁਆ ਕੇ ਉਸ ਨੇ ਤੰਦਰੁਸਤ ਕੀਤਾ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਨੇ ਇਨ੍ਹਾਂ ਨੂੰ ਘਰ 'ਚ ਰੱਖਣਾ ਹੋਵੇ ਤਾਂ ਉਹ ਲੈ ਸਕਦਾ ਹੈ। ਹੁਣ ਕਿਸੇ ਵਿਅਕਤੀ ਨੇ ਇਨ੍ਹਾਂ ਤਿੰਨਾਂ ਨੂੰ ਇਕੱਠੇ ਹੀ ਆਪਣੇ ਘਰ ਰੱਖ ਲਿਆ ਤਾਂ ਇਹ ਹਮੇਸ਼ਾ ਇਕੱਠੀਆਂ ਰਹਿਣ।  


Related News