ਹਵਾ ''ਚ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼, ਯਾਤਰੀਆਂ ਨੇ ਸੀਟ ''ਤੇ ਟੇਪ ਨਾਲ ਬੰਨ੍ਹਿਆ

Friday, Feb 23, 2024 - 04:26 PM (IST)

ਹਵਾ ''ਚ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼, ਯਾਤਰੀਆਂ ਨੇ ਸੀਟ ''ਤੇ ਟੇਪ ਨਾਲ ਬੰਨ੍ਹਿਆ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਨ ਏਅਰਲਾਈਨਜ਼ ਦੀ ਫਲਾਈਟ 'ਚ ਉਸ ਸਮੇਂ ਹਫੜਾ-ਦਫਰੀ ਦਾ ਮਾਹੌਲ ਬਣ ਗਿਆ, ਜਦੋਂ ਇਕ ਯਾਤਰੀ ਨੇ ਹਵਾ ਵਿਚ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਅਜਿਹਾ ਹੁੰਦੇ ਦੇਖ ਹੋਰ ਯਾਤਰੀਆਂ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕੁੱਝ ਯਾਤਰੀਆਂ ਨੇ ਮਿਲ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਅਤੇ ਸੀਟ 'ਤੇ ਬਿਠਾ ਕੇ ਟੇਪ ਨਾਲ ਬੰਨ੍ਹ ਦਿੱਤਾ ਤਾਂ ਜੋ ਉਹ ਦੁਬਾਰਾ ਅਜਿਹਾ ਨਾ ਕਰ ਸਕੇ। 

ਇਹ ਵੀ ਪੜ੍ਹੋ : ਗੁਰਪਤਵੰਤ ਸਿੰਘ ਪੰਨੂ ਦੇ ਸ਼ੁਰੂ ਹੋਣ ਵਾਲੇ ਨੇ ਮਾੜੇ ਦਿਨ, ਅਮਰੀਕਾ ਨੇ ਪੰਨੂ ਨੂੰ ਆਪਣੀ ਹੱਦ ’ਚ ਰਹਿਣ ਲਈ ਕਿਹਾ

ਇਹ ਘਟਨਾ ਹਾਲ ਹੀ ਵਿੱਚ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਅਲਬੁਕੁਰਕ ਸਿਟੀ ਤੋਂ ਰਵਾਨਾ ਹੋਈ ਫਲਾਈਟ 1219 (ਬੋਇੰਗ 737) ਵਿੱਚ ਵਾਪਰੀ। ਜਹਾਜ਼ ਦੇ ਅਲਬੂਕਰਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ 30 ਮਿੰਟ ਬਾਅਦ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸਥਿਤੀ ਹਫੜਾ-ਦਫੜੀ ਵਾਲੀ ਬਣ ਗਈ, ਪਾਇਲਟਾਂ ਨੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਅਤੇ ਅਲਬੂਕਰਕ ਹਵਾਈ ਅੱਡੇ 'ਤੇ ਲੈਂਡਿੰਗ ਕੀਤੀ। ਪਰੇਸ਼ਾਨ ਕਰਨ ਵਾਲੇ ਯਾਤਰੀ ਨੂੰ ਹੇਠਾਂ ਉਤਾਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਜਾਂਚ ਕਰ ਰਹੀ ਹੈ ਕਿ ਉਸਨੇ ਅਜਿਹਾ ਕਿਉਂ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਇਸ ਬੀਮਾਰੀ ਨੇ ਲਈ 5 ਹੋਰ ਬੱਚਿਆਂ ਦੀ ਜਾਨ, ਹੁਣ ਤੱਕ ਹੋ ਚੁੱਕੀ ਹੈ 410 ਬੱਚਿਆਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News