1000 ਰੁਪਏ ਜਿੱਤਣ ਲਈ ਪੀਤੀ 'ਦਾਰੂ', ਸ਼ਰਤ ਜਿੱਤਿਆ ਪਰ 'ਜ਼ਿੰਦਗੀ' ਹਾਰਿਆ ਨੌਜਵਾਨ (ਵੀਡੀਓ)

Wednesday, Jul 13, 2022 - 11:26 AM (IST)

1000 ਰੁਪਏ ਜਿੱਤਣ ਲਈ ਪੀਤੀ 'ਦਾਰੂ', ਸ਼ਰਤ ਜਿੱਤਿਆ ਪਰ 'ਜ਼ਿੰਦਗੀ' ਹਾਰਿਆ ਨੌਜਵਾਨ (ਵੀਡੀਓ)

ਕੇਪ ਟਾਊਨ (ਬਿਊਰੋ): ਅਕਸਰ ਲੋਕ ਮਸਤੀ-ਮਜ਼ਾਕ ਵਿੱਚ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਉਂਦੇ ਹਨ। ਇਹ ਵੀ ਸੰਭਵ ਹੈ ਕਿ ਤੁਸੀਂ ਵੀ ਕੋਈ ਸ਼ਰਤ ਲਗਾਈ ਹੋਵੇ ਅਤੇ ਜਿੱਤੀ ਹੋਵੇ ਪਰ ਦੱਖਣੀ ਅਫ਼ਰੀਕਾ 'ਚ ਹਾਸੇ-ਮਜ਼ਾਕ 'ਚ ਲੱਗੀ ਇਕ ਸ਼ਰਤ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ। ਇੱਕ ਹਜ਼ਾਰ ਰੁਪਏ ਤੱਕ ਦੀ ਸ਼ਰਤ ਲਈ ਇਸ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦਰਅਸਲ ਇਸ ਨੌਜਵਾਨ ਨੇ ਇੱਕ ਸਾਹ ਵਿੱਚ ਸ਼ਰਾਬ ਦੀ ਪੂਰੀ ਬੋਤਲ ਪੀ ਲਈ ਸੀ। ਸ਼ਰਾਬ ਪੀਣ ਤੋਂ ਬਾਅਦ ਇਹ ਨੌਜਵਾਨ ਜ਼ਮੀਨ 'ਤੇ ਡਿੱਗ ਪਿਆ ਅਤੇ ਫਿਰ ਕਦੇ ਨਹੀਂ ਉੱਠਿਆ।

ਮਰਨ ਵਾਲੇ ਨੌਜਵਾਨ ਦੀ ਉਮਰ 25-30 ਸਾਲ ਸੀ। ਦੱਖਣੀ ਅਫ਼ਰੀਕਾ ਦੇ ਏਲਿਮ ਦੇ ਹਾ-ਮਾਸ਼ੰਬਾ ਵਿੱਚ ਬਲੂ ਕਾਰਨਰ ਕਾਰ ਵਾਸ਼ ਐਂਡ ਲਿਕਰ ਰੈਸਟੋਰੈਂਟ ਨੇੜੇ ਨੌਜਵਾਨ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ 10 ਜੁਲਾਈ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ ਸਾਢੇ 11 ਵਜੇ ਵਾਪਰਿਆ। ਉਹ ਇੱਥੇ ਇਕ ਸ਼ਰਤ ਲਈ ਆਇਆ ਸੀ। ਸ਼ਰਤ ਇਹ ਸੀ ਕਿ ਜਿਹੜਾ ਵੀ 35% ਅਲਕੋਹਲ ਨੂੰ ਸਭ ਤੋਂ ਪਹਿਲਾਂ ਖ਼ਤਮ ਕਰੇਗਾ ਉਸ ਨੂੰ ਇਹ ਇਨਾਮ ਮਿਲੇਗਾ।

 

ਸ਼ਰਤ ਜਿੱਤ ਕੇ ਹਾਰੀ ਜ਼ਿੰਦਗੀ

ਇੱਕ ਨਜ਼ਰੀਏ ਤੋਂ ਦੇਖੀਏ ਤਾਂ ਇਸ ਨੌਜਵਾਨ ਨੇ ਸ਼ਰਤ ਜਿੱਤ ਲਈ ਸੀ। ਇਹ ਨੌਜਵਾਨ ਦੋ ਮਿੰਟਾਂ ਵਿੱਚ ਬੋਤਲ ਨੂੰ ਖ਼ਤਮ ਕਰਨ ਵਾਲਾ ਪਹਿਲਾ ਵਿਅਕਤੀ ਸੀ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਆਪਣੀ ਸਿਹਤ ਖਰਾਬ ਲੱਗਣ ਲੱਗੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨੌਜਵਾਨ ਸੰਤੁਲਨ ਕਾਇਮ ਨਾ ਰੱਖ ਸਕਿਆ, ਜਿਸ ਨੂੰ ਇੱਕ ਹੋਰ ਵਿਅਕਤੀ ਨੇ ਫੜ ਲਿਆ ਅਤੇ ਸਹਾਰਾ ਦਿੱਤਾ। ਸੰਗੀਤ ਉੱਚੀ ਵੱਜ ਰਿਹਾ ਸੀ ਅਤੇ ਲੋਕ ਉਸਨੂੰ ਹੋਰ ਤੇਜ਼ੀ ਨਾਲ ਪੀਣ ਲਈ ਉਤਸ਼ਾਹਿਤ ਕਰ ਰਹੇ ਸਨ। ਪੁਲਸ ਬੁਲਾਰੇ ਬ੍ਰਿਗੇਡੀਅਰ ਮੋਤਲਾਫੇਲਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਫਰੀਕੀ ਮੂਲ ਦੇ ਕੋਲੰਬੀਆ ਦੇ ਨੇਤਾ ਅਮਰੀਕਾ 'ਚ ਦੇਸ਼ ਦੇ ਪਹਿਲੇ ਗੈਰ ਗੋਰੇ ਰਾਜਦੂਤ ਨਿਯੁਕਤ

ਪੁਲਸ ਨੇ ਕਹੀ ਇਹ ਗੱਲ

ਬ੍ਰਿਗੇਡੀਅਰ ਮੋਤਲਾਫੇਲਾ ਨੇ ਕਿਹਾ ਕਿ ਵਾਟਰਵੈੱਲ ਦੇ ਬਾਹਰ ਲੁਈਸ ਟ੍ਰਾਈਚਾਰਡ ਵਿਖੇ ਸ਼ਰਾਬ ਪੀਣ ਤੋਂ ਬਾਅਦ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਮਸ਼ੰਬਾ ਦੀ ਇੱਕ ਦੇਸੀ ਸ਼ਰਾਬ ਦੀ ਦੁਕਾਨ 'ਤੇ ਦੇਖਣ ਨੂੰ ਮਿਲੀ ਹੈ। ਜਿੱਥੇ ਜਲਦੀ ਸ਼ਰਾਬ ਪੀਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ। ਇੱਥੇ ਸ਼ਰਾਬ ਪੀਣ ਵਾਲੇ ਨੂੰ ਜੈਗਰਮਾਈਸਟਰ ਸ਼ਰਾਬ ਦੀ ਬੋਤਲ ਦਿੱਤੇ ਗਏ ਸਮੇਂ ਵਿਚ ਪੀਣ ਵਾਲੇ ਨੂੰ ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਮਿਲਣਾ ਸੀ। ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਇੱਕ ਵਿਅਕਤੀ ਠੋਕਰ ਖਾ ਕੇ ਡਿੱਗ ਗਿਆ। ਬਾਅਦ 'ਚ ਉਹ ਮ੍ਰਿਤਕ ਪਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News