ਹੁਣ ਟਰੰਪ ਨੇ ਕਰ''ਤੀ ''ਬੇਅਦਬੀ'' ! ਤਸਵੀਰ ਸਾਂਝੀ ਕਰ ਖ਼ੁਦ ਨੂੰ ਦਿਖਾ''ਤਾ ਯਿਸੂ ਦਾ ਅਵਤਾਰ

Monday, Apr 13, 2026 - 04:29 PM (IST)

ਹੁਣ ਟਰੰਪ ਨੇ ਕਰ''ਤੀ ''ਬੇਅਦਬੀ'' ! ਤਸਵੀਰ ਸਾਂਝੀ ਕਰ ਖ਼ੁਦ ਨੂੰ ਦਿਖਾ''ਤਾ ਯਿਸੂ ਦਾ ਅਵਤਾਰ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਥੋਲਿਕ ਚਰਚ ਦੇ ਮੁਖੀ ਪੋਪ ਲਿਓ XIV 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੇ ਸਿਆਸੀ ਫੈਸਲਿਆਂ 'ਤੇ ਸਵਾਲ ਚੁੱਕੇ ਹਨ। ਇਸ ਆਲੋਚਨਾ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ AI ਦੁਆਰਾ ਤਿਆਰ ਕੀਤੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਖ਼ੁਦ ਪ੍ਰਭੂ ਯਿਸੂ ਮਸੀਹ ਵਾਂਗ ਚਮਤਕਾਰ ਕਰਦੇ ਨਜ਼ਰ ਆ ਰਹੇ ਹਨ।

ਪੋਪ ਲਿਓ XIV, ਜੋ ਕਿ ਸ਼ਿਕਾਗੋ ਤੋਂ ਹਨ ਅਤੇ ਪਹਿਲੇ ਅਮਰੀਕੀ ਮੂਲ ਦੇ ਪੋਪ ਹਨ, ਨੇ ਇਰਾਨ ਵਿੱਚ ਚੱਲ ਰਹੀ ਜੰਗ ਦੀ ਆਲੋਚਨਾ ਕੀਤੀ ਸੀ ਅਤੇ ਅਮਰੀਕਾ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ "ਪ੍ਰਮਾਤਮਾ ਜੰਗ ਕਰਵਾਉਣ ਵਾਲੇ ਕਿਸੇ ਨੂੰ ਵੀ ਆਸ਼ੀਰਵਾਦ ਨਹੀਂ ਦਿੰਦਾ।"

PunjabKesari

ਇਹ ਵੀ ਪੜ੍ਹੋ- 20,000 ਰੁਪਏ ਤਨਖ਼ਾਹ, ਓਵਰਟਾਈਮ ਦਾ ਪੈਸਾ ਡਬਲ ! ਜਾਣੋ ਕੀ ਹਨ ਨੋਇਡਾ 'ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ

 

ਇਸ ਮਗਰੋਂ ਟਰੰਪ ਨੇ ਪੋਪ ਨੂੰ ਕਮਜ਼ੋਰ ਦੱਸਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਪੋਪ ਇਰਾਨ ਕੋਲ ਪ੍ਰਮਾਣੂ ਹਥਿਆਰ ਹੋਣ ਦੇ ਹੱਕ ਵਿੱਚ ਹਨ ਅਤੇ ਅਮਰੀਕੀ ਵਿਦੇਸ਼ ਨੀਤੀ ਵਿੱਚ ਦਖ਼ਲ ਦੇ ਰਹੇ ਹਨ। ਇਸ ਦੌਰਾਨ ਟਰੰਪ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਉਨ੍ਹਾਂ ਨੂੰ ਲੰਬੇ ਚੋਲੇ ਪਾਏ ਦਿਖਾਇਆ ਗਿਆ ਹੈ, ਜਿੱਥੇ ਉਹ ਇੱਕ ਬਿਮਾਰ ਵਿਅਕਤੀ 'ਤੇ ਹੱਥ ਰੱਖ ਕੇ ਉਸ ਨੂੰ ਠੀਕ ਕਰ ਰਹੇ ਹਨ। ਇਹ ਦ੍ਰਿਸ਼ ਬਾਈਬਲ ਵਿੱਚ ਯਿਸੂ ਮਸੀਹ ਦੁਆਰਾ 'ਲਾਜ਼ਰ' (Lazarus) ਨੂੰ ਮੁੜ ਜ਼ਿੰਦਾ ਕਰਨ ਦੀ ਕਹਾਣੀ ਨਾਲ ਮਿਲਦਾ-ਜੁਲਦਾ ਹੈ।

ਇਸ ਤਸਵੀਰ ਦੇ ਬੈਕਗ੍ਰਾਊਂਡ 'ਚ ਅਮਰੀਕੀ ਝੰਡਾ, ਫੌਜੀ ਜਹਾਜ਼ ਅਤੇ ਫਰਿਸ਼ਤੇ ਵੀ ਦਿਖਾਏ ਗਏ ਹਨ, ਜੋ ਧਰਮ ਅਤੇ ਰਾਸ਼ਟਰਵਾਦ ਨੂੰ ਪੇਸ਼ ਕਰਦੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਨਾ ਹੁੰਦੇ, ਤਾਂ ਲਿਓ ਕਦੇ ਵੀ ਪੋਪ ਨਾ ਬਣਦੇ। ਉਨ੍ਹਾਂ ਮੁਤਾਬਕ ਚਰਚ ਨੇ ਸਿਰਫ਼ ਇਸ ਲਈ ਇੱਕ ਅਮਰੀਕੀ ਨੂੰ ਪੋਪ ਚੁਣਿਆ ਤਾਂ ਜੋ ਉਹ ਟਰੰਪ ਪ੍ਰਸ਼ਾਸਨ ਨਾਲ ਨਜਿੱਠ ਸਕਣ।

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News