ਨਿਊ ਸਾਊਥ ਵੇਲਜ਼ ''ਚ ਘਰ ਨੂੰ ਲੱਗੀ ਅੱਗ, 70 ਸਾਲਾ ਬਜ਼ੁਰਗ ਦੀ ਮੌਤ

Saturday, Jun 03, 2017 - 11:58 AM (IST)

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸ਼ਨੀਵਾਰ ਨੂੰ ਤੜਕੇ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 70 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਫਾਇਰਫਾਈਟਰਜ਼ ਅਧਿਕਾਰੀ ਨੂੰ ਸਵੇਰੇ ਤਕਰੀਬਨ 6.30 ਵਜੇ ਸੂਚਨਾ ਮਿਲੀ ਕਿ ਨਿਊ ਸਾਊਥ ਵੇਲਜ਼ ਦੇ ਗਰੀਨਵੈੱਲ ਪੁਆਇੰਟ ਰੋਡ 'ਤੇ ਇਕ ਘਰ ਨੂੰ ਅੱਗ ਲੱਗ ਗਈ। 
ਫਾਇਰਫਾਈਟਰਜ਼ ਅਧਿਕਾਰੀ ਛੇਤੀ ਹੀ ਗਰੀਨਵੈੱਲ ਪੁਆਇੰਟ ਰੋਡ 'ਤੇ ਪੁੱਜੇ ਅਤੇ ਤੁਰੰਤ ਅੱਗ ਬੁਝਾਈ, ਅੱਗ ਨਾਲ ਘਰ ਦੀ ਛੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਫਾਇਰਫਾਈਟਰਜ਼ ਅਧਿਕਾਰੀਆਂ ਨੂੰ ਘਰ 'ਚੋਂ 70 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਅਤੇ ਇਕ ਔਰਤ ਜੋ ਕਿ ਘਰ 'ਚ ਰਹਿੰਦੀ ਹੈ, ਉਹ ਸਿਡਨੀ 'ਚ ਮਿਲੀ। ਪੁਲਸ ਨੂੰ ਇਹ ਮਾਮਲਾ ਸ਼ੱਕੀ ਨਹੀਂ ਲੱਗ ਰਿਹਾ ਹੈ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੋਈ ਹੈ।


Related News