ਟੋਰਾਂਟੋ ਪੁਲਸ ਨੂੰ ਪਾਰਕਿੰਗ ਗੈਰੇਜ ''ਚੋਂ ਮਿਲੀ ਵਿਅਕਤੀ ਦੀ ਲਾਸ਼

Wednesday, Feb 10, 2021 - 03:41 PM (IST)

ਟੋਰਾਂਟੋ ਪੁਲਸ ਨੂੰ ਪਾਰਕਿੰਗ ਗੈਰੇਜ ''ਚੋਂ ਮਿਲੀ ਵਿਅਕਤੀ ਦੀ ਲਾਸ਼

ਟੋਰਾਂਟੋ- ਟੋਰਾਂਟੋ ਦੇ ਦਿ ਡਾਨਫੋਰਥ ਖੇਤਰ ਦੇ ਪਾਰਕਿੰਗ ਗੈਰੇਜ ਨੇੜੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਨੇ ਦੱਸਿਆ ਕਿ ਡਾਨਫੋਰਥ ਤੇ ਓਕ ਪਾਰਕ ਵਿਚਕਾਰ ਰਾਤ 10.30 ਵਜੇ ਪੁਲਸ ਅਧਿਕਾਰੀ ਪੁੱਜੇ ਤੇ ਉੱਥੇ ਉਨ੍ਹਾਂ ਨੂੰ ਇਕ ਜ਼ਖ਼ਮੀ ਵਿਅਕਤੀ ਮਿਲਿਆ ਜੋ ਬੇਹੋਸ਼ ਡਿੱਗਿਆ ਪਿਆ ਸੀ।

ਵਿਅਕਤੀ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਪੈਰਾਮੈਡਿਕਸ ਨੇ ਇਸ ਵਿਅਕਤੀ ਦੀ ਜਾਂਚ ਕੀਤੀ ਤੇ ਉਨ੍ਹਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਜੇ ਪੁਲਸ ਨੇ ਮ੍ਰਿਤਕ ਦੀ ਪਛਾਣ ਸਾਂਝੀ ਨਹੀਂ ਕੀਤੀ ਹੈ। 

ਪੁਲਸ ਨੇ ਦੱਸਿਆ ਕਿ ਜਿੱਥੇ ਵਿਅਕਤੀ ਡਿੱਗਿਆ ਹੋਇਆ ਸੀ, ਉੱਥੇ ਹੀ ਗੋਲੀਆਂ ਦੇ ਖੋਲ੍ਹ ਵੀ ਡਿੱਗੇ ਹੋਏ ਸਨ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਸਕਿਓਰਿਟੀ ਕੈਮਰੇ ਵਿਚ ਇਸ ਘਟਨਾ ਸਬੰਧੀ ਕੋਈ ਵੀਡੀਓ ਜਾਂ ਤਸਵੀਰ ਹੈ ਤਾਂ ਉਹ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਜ਼ਰੂਰ ਦੇਣ। ਫਿਲਹਾਲ ਪੁਲਸ ਨੂੰ ਸ਼ੱਕੀ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। 


author

Lalita Mam

Content Editor

Related News