OMG! ਆਰਡਰ ਕੀਤਾ ਸੀ ਮਸ਼ਰੂਮ ਸੂਪ, ਇਕ ਚਮਚ ਪੀਂਦੇ ਹੀ ਵਿੱਚੋਂ ਨਿਕਲੀ ਘਿਨੌਣੀ ਚੀਜ਼

Monday, Sep 04, 2023 - 11:26 PM (IST)

OMG! ਆਰਡਰ ਕੀਤਾ ਸੀ ਮਸ਼ਰੂਮ ਸੂਪ, ਇਕ ਚਮਚ ਪੀਂਦੇ ਹੀ ਵਿੱਚੋਂ ਨਿਕਲੀ ਘਿਨੌਣੀ ਚੀਜ਼

ਇੰਟਰਨੈਸ਼ਨਲ ਡੈਸਕ : ਦੁਨੀਆ 'ਚ ਕਈ ਅਜਿਹੇ ਰੈਸਟੋਰੈਂਟ ਅਤੇ ਹੋਟਲ ਹਨ, ਜਿੱਥੋਂ ਦਾ ਖਾਣਾ ਆਪਣੇ ਸਵਾਦ ਲਈ ਮਸ਼ਹੂਰ ਹੈ। ਲੋਕ ਵੀ ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਦੀ ਤਾਰੀਫ਼ ਕਰਦੇ ਹਨ। ਹਾਲਾਂਕਿ, ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕਾਂ ਨੂੰ ਖਾਣਾ ਪਸੰਦ ਨਹੀਂ ਆਉਂਦਾ। ਪ੍ਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਖਾਣੇ 'ਚ ਕੋਈ ਅਜੀਬ ਚੀਜ਼ ਮਿਲ ਜਾਵੇ। ਅਜਿਹਾ ਹੀ ਕੁਝ ਬ੍ਰਿਟੇਨ ਦੇ ਇਕ ਵਿਅਕਤੀ ਨਾਲ ਹੋਇਆ, ਜਿਸ ਨੂੰ ਖਾਣੇ 'ਚ ਇਕ ਅਜਿਹੀ ਚੀਜ਼ ਮਿਲੀ, ਜਿਸ ਨੂੰ ਦੇਖਣ ਤੋਂ ਬਾਅਦ ਉਲਟੀਆਂ ਕਰਦੇ-ਕਰਦੇ ਉਸ ਦੀ ਹਾਲਤ ਖਰਾਬ ਹੋ ਗਈ।

ਇਹ ਵੀ ਪੜ੍ਹੋ : ਪਾਕਿਸਤਾਨ ਨੇਵੀ ਦਾ ਹੈਲੀਕਾਪਟਰ ਕ੍ਰੈਸ਼, ਅੱਗ ਲੱਗਣ ਨਾਲ ਹੋਇਆ ਟੋਟੇ-ਟੋਟੇ, ਪਾਇਲਟ ਸਮੇਤ 3 ਦੀ ਮੌਤ

ਵਿਅਕਤੀ ਦਾ ਨਾਂ ਸੈਮ ਹੇਵਰਡ (Sam Hayward) ਹੈ। ਸੈਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਚਾਈਨੀਜ਼ ਰੈਸਟੋਰੈਂਟ ਤੋਂ ਆਪਣੇ ਲਈ ਮਸ਼ਰੂਮ ਸੂਪ ਆਰਡਰ ਕੀਤਾ ਸੀ ਪਰ ਜਿਵੇਂ ਹੀ ਉਸ ਨੇ ਇਕ ਚਮਚ ਸੂਪ ਪੀਤਾ ਤਾਂ ਉਸ ਨੇ ਕੁਝ ਅਜਿਹਾ ਦੇਖਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸੂਪ ਦੇ ਅੰਦਰ ਇਕ ਚੂਹਾ ਮਰਿਆ ਪਿਆ ਸੀ। ਜਦੋਂ ਸੂਪ ਉਸ ਨੂੰ ਦਿੱਤਾ ਗਿਆ ਤਾਂ ਉਹ ਚੂਹੇ ਨੂੰ ਨਹੀਂ ਦੇਖ ਸਕਿਆ ਪਰ ਜਦੋਂ ਉਸ ਨੇ ਸੂਪ ਨੂੰ ਚੰਗੀ ਤਰ੍ਹਾਂ ਮਿਲਾਇਆ ਅਤੇ ਇਕ ਚਮਚਾ ਪੀਤਾ ਤਾਂ ਉਸ ਨੇ ਇਸ ਘਿਨੌਣੇ ਜੀਵ ਨੂੰ ਦੇਖਿਆ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਕਾਂਗਰਸ ਵੱਲੋਂ ਚੋਣ ਕਮੇਟੀ ਦਾ ਐਲਾਨ, ਸੋਨੀਆ, ਰਾਹੁਲ, ਖੜਗੇ ਸਣੇ ਇਨ੍ਹਾਂ ਦਿੱਗਜਾਂ ਨੂੰ ਮਿਲੀ ਥਾਂ

25 ਮਿੰਟਾਂ ਕਰਦਾ ਰਿਹਾ ਉਲਟੀਆਂ

ਸੈਮ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਮਸ਼ਰੂਮ ਦਾ ਹੀ ਕੋਈ ਟੁਕੜਾ ਹੈ ਪਰ ਫਿਰ ਜਦੋਂ ਉਸ ਨੂੰ ਪੂਛ ਨਜ਼ਰ ਆਈ ਤਾਂ ਉਹ ਹੈਰਾਨ ਰਹਿ ਗਿਆ। ਇਸ ਚੂਹੇ ਵਾਲੇ ਸੂਪ ਦਾ ਇਕ ਚਮਚ ਪੀਣ ਤੋਂ ਬਾਅਦ ਉਸ ਦੀ ਹਾਲਤ ਇਸ ਹੱਦ ਤੱਕ ਵਿਗੜ ਗਈ ਕਿ ਉਹ ਉਲਟੀਆਂ ਕਰਦਾ-ਕਰਦਾ ਥੱਕ ਗਿਆ। ਉਹ ਕਰੀਬ 25 ਮਿੰਟ ਤੱਕ ਉਲਟੀਆਂ ਕਰਦਾ ਰਿਹਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News