ਬ੍ਰੈਂਪਟਨ : ਬੱਚਿਆਂ ਨੂੰ ਵਰਗਲਾਉਣ ਦੇ ਦੋਸ਼ ਹੇਠ ਵਿਅਕਤੀ ਗ੍ਰਿਫਤਾਰ

02/22/2019 8:59:27 PM

ਬਰੈਂਪਟਨ (ਏਜੰਸੀ)- ਬੱਚਿਆਂ ਨੂੰ ਵਰਗਲਾਉਣਾ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਕੈਨੇਡਾ ਪੁਲਸ ਦੀ ਵਿੱਢੀ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ 'ਤੇ ਬੱਚਿਆਂ ਨੂੰ ਵਰਗਲਾਉਣ ਅਤੇ ਸੈਕਸ਼ੁਅਲ ਦੇ ਦੋਸ਼ ਲੱਗੇ ਹਨ। ਇਸ ਵਿਅਕਤੀ ਦੀ ਪਛਾਣ ਪ੍ਰਭੂ ਇਲਾਨਗੋਵਨ ਵਜੋਂ ਹੋਈ ਹੈ, ਜੋ ਕਿ ਮਿਸੀਸਾਗਾ ਵਿਚ ਫਿਜ਼ੀਓਥੈਰੇਪਿਸਟ ਵਜੋਂ ਲੋਰਨ ਪਾਰਕ ਰੋਡ 'ਤੇ ਆਪਣੀ ਕਲੀਨਿਕ ਚਲਾ ਰਿਹਾ ਹੈ। ਪ੍ਰਭੂ ਬ੍ਰੈਂਪਟਨ ਦਾ ਵਸਨੀਕ ਹੈ। ਪੀਲ ਪੁਲਸ ਦੀ ਇੰਟਰਨੈਟ ਚਾਈਲਡ ਐਕਸਪਲਾਇਟੇਸ਼ਨ ਯੂਨਿਟ ਵੱਲੋਂ ਜਾਰੀ ਬਿਆਨ ਮੁਤਾਬਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਆਨਲਾਈਨ ਤਾਲਮੇਲ ਕਰਨ ਦੌਰਾਨ ਇਹ ਵਿਅਕਤੀ ਆਪਣਾ ਨਾਂ 'ਹੌਰਨੀਪਰੈਬ' ਦੱਸਦਾ ਸੀ।

ਦੱਸਣਯੋਗ ਹੈ ਕਿ ਬੀਤੀ 31 ਜਨਵਰੀ ਤੋਂ 8 ਫ਼ਰਵਰੀ ਦਰਮਿਆਨ ਹੋਈ ਆਨਲਾਈਨ ਚੈਟਿੰਗ ਦੇ ਆਧਾਰ 'ਤੇ 14 ਫਰਵਰੀ ਨੂੰ ਇਸ ਵਿਅਕਤੀ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਮਾਤਾ-ਪਿਤਾ ਆਪਣੇ ਘਰ ਵਿਚ ਕੰਪਿਊਟਰ 'ਤੇ ਹੋਣ ਵਾਲੀ ਹਰ ਸਰਗਰਮੀ 'ਤੇ ਪੈਨੀ ਨਜ਼ਰ ਰੱਖਣ। 


Sunny Mehra

Content Editor

Related News