ਅਮਰੀਕਾ ''ਚ ਗੁਜਰਾਤੀ ਦੇ ਸਟੋਰ ਤੋਂ ਖਰੀਦੀ ਲਾਟਰੀ ਨਾਲ ਚਮਕੀ ਵਿਅਕਤੀ ਦੀ ਕਿਸਮਤ, ਲੱਗਾ ਜੈਕਪਾਟ
Wednesday, Feb 26, 2025 - 10:00 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਸ਼ਿਕਾਗੋ ਵਿਚ ਇਕ ਵਿਅਕਤੀ ਦਾ 3.1 ਮਿਲੀਅਨ ਅਮਰੀਕੀ ਡਾਲਰ ਦਾ ਜੈਕਪਾਟ ਲੱਗਾ ਹੈ। ਜਾਣਕਾਰੀ ਦੇ ਅਨੁਸਾਰ ਜੇਤੂ ਵਿਅਕਤੀ ਨੇ ਇਹ ਲਾਟਰੀ ਦੀ ਟਿਕਟ ਅਮਰੀਕਾ ਦੇ ਸ਼ਿਕਾਗੋ ਦੇ ਓਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਕ ਭਾਰਤੀ ਮੂਲ ਦੇ ਸ਼ਰਾਬ ਸਟੋਰ ਕੋਮਲ wine and liquor shop ਤੋਂ ਖਰੀਦੀ ਸੀ। ਇਹ ਸ਼ਰਾਬ ਦੀ ਦੁਕਾਨ ਇੱਕ ਗੁਜਰਾਤੀ ਦੀ ਹੈ। ਇਸਦੇ ਮਾਲਕ ਦਾ ਨਾਮ ਆਸ਼ੀਸ਼ ਪਟੇਲ ਹੈ ਅਤੇ ਉਸ ਨੂੰ ਜੇਤੂ ਟਿਕਟ ਵੇਚਣ 'ਤੇ 31,000 ਹਜ਼ਾਰ ਡਾਲਰ ਦਾ ਬੋਨਸ ਵੀ ਮਿਲਿਆ ਹੈ।
ਆਸ਼ੀਸ਼ ਪਟੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਇਸ ਜੈਕਪਾਟ ਦਾ ਜੇਤੂ ਇਨਾਮ ਦੀ ਪੁਸ਼ਟੀ ਕਰਨ ਜਾਂ ਟਿਕਟ ਦਾ ਦਾਅਵਾ ਕਰਨ ਲਈ ਅੱਗੇ ਨਹੀਂ ਆਇਆ ਹੈ। ਪਟੇਲ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਹੈ ਕਿ ਇਸ ਲਾਟਰੀ ਦਾ ਜੇਤੂ ਕੌਣ ਹੈ। ਪਰ ਇੰਝ ਲੱਗਦਾ ਹੈ ਕਿ ਇਹ ਵਿਅਕਤੀ ਜਲਦੀ ਹੀ ਸਾਡੇ ਸਾਹਮਣੇ ਪੇਸ਼ ਹੋਵੇਗਾ ਅਤੇ ਟਿਕਟ ਦਾ ਦਾਅਵਾ ਕਰੇਗਾ। ਇਸ ਵੇਲੇ, ਕੋਈ ਵੀ ਆਮ ਗਾਹਕ ਜੋ ਸਾਡੇ ਸਟੋਰ ਤੇ ਆਉਂਦਾ ਹੈ, ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਲਾਟਰੀ ਜੇਤੂ ਆ ਗਿਆ ਹੈ।