ਲੁਟੇਰਾ ਹੋਣ ਦੇ ਸ਼ੱਕ ''ਚ ਭੀੜ ਨੇ ਕੁੱਟ-ਕੁੱਟ ਕੇ ਮਾਰਿਆ ਵਿਅਕਤੀ , ਪੁਲਿਸ ਜਾਂਚ ''ਚ ਨਿਕਲਿਆ ਬੇਕਸੂਰ

07/08/2022 2:21:30 PM

ਕਰਾਚੀ - ਕਰਾਚੀ ਵਿੱਚ ਪਿਛਲੇ ਹਫ਼ਤੇ ਲੁਟੇਰੇ ਹੋਣ ਦੇ ਸ਼ੱਕ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰਿਆ ਗਿਆ ਪਾਕਿਸਤਾਨੀ ਵਿਅਕਤੀ ਬੇਕਸੂਰ ਸੀ ਅਤੇ ਉਸ ਦੇ ਗੁਆਂਢੀਆਂ ਨੇ ਜਾਣਬੁੱਝ ਕੇ ਨਿੱਜੀ ਝਗੜੇ ਵਿੱਚ ਫਸਾਇਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਘਟਨਾ ਕਾਰਨ ਕਸਬਾ ਕਲੋਨੀ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਆਂਢ-ਗੁਆਂਢ ਦੇ ਲੋਕਾਂ ਨੇ ਉਸ ਦੇ ਅੰਤਿਮ ਸੰਸਕਾਰ ਦੌਰਾਨ ਹਿੰਸਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਕਪਤਾਨ ਮਾਰੂਫ ਉਸਮਾਨ ਨੇ ਕਿਹਾ ਕਿ ਕਮੇਟੀ ਦੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਭੀੜ ਦੁਆਰਾ ਕੁੱਟਿਆ ਗਿਆ ਵਿਅਕਤੀ ਲੁਟੇਰਾ ਨਹੀਂ ਸੀ ਅਤੇ ਸਨੂਕਰ ਕਲੱਬ ਵਿੱਚ ਝਗੜੇ ਤੋਂ ਬਾਅਦ ਉਸ ਦੇ ਤਿੰਨ ਗੁਆਂਢੀਆਂ ਨੇ ਉਸਨੂੰ ਫਸਾਇਆ ਸੀ।

ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ

ਉਨ੍ਹਾਂ ਨੇ ਕਿਹਾ, "ਉਹ ਬੇਕਸੂਰ ਸੀ ਅਤੇ ਨਿੱਜੀ ਝਗੜੇ ਕਾਰਨ ਉਸਨੂੰ ਉਸਦੇ ਗੁਆਂਢੀਆਂ ਨੇ ਜਾਣਬੁੱਝ ਕੇ ਲੁੱਟ ਵਿੱਚ ਫਸਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਸ਼ੱਕੀ ਲੁਟੇਰਿਆਂ ਅਤੇ ਅਪਰਾਧੀਆਂ ਦੀ ਹੱਤਿਆ ਲਗਾਤਾਰ ਵਧਦੀ ਜਾ ਰਹੀ ਹੈ, ਕਿਉਂਕਿ ਸਟ੍ਰੀਟ ਕ੍ਰਾਈਮ ਅਤੇ ਲੁੱਟਮਾਰ ਤੋਂ ਤੰਗ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣਾ ਪਸੰਦ ਕਰਦੇ ਹਨ। ਮਾਰੂਫ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਹ ਵਿਅਕਤੀ ਆਪਣੇ ਤਿੰਨ ਗੁਆਂਢੀਆਂ ਨਾਲ ਗੁਆਂਢ ਵਿੱਚ ਇੱਕ ਸਨੂਕਰ ਕਲੱਬ  ਵਿਵਾਦ ਵਿੱਚ ਸ਼ਾਮਲ ਸੀ।

“ਉਨ੍ਹਾਂ ਵਿਚਕਾਰ ਝੜਪ ਹੋਣ ਤੋਂ ਬਾਅਦ, ਸ਼ੱਕੀ ਭੱਜਣ ਲੱਗੇ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਲੁਟੇਰੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਇਸ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਲੋਕਾਂ ਦੀ ਕੁੱਟਮਾਰ ਕੀਤੀ, ਜਿਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਜਦਕਿ ਉਸ ਦਾ ਇੱਕ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਦੂਜੇ ਨੂੰ ਪੁਲਿਸ ਨੇ ਬਚਾ ਲਿਆ। ਮਾਰੂਫ ਨੇ ਕਿਹਾ, "ਪੁਲਿਸ ਵੱਲੋਂ ਕੀਤੀ ਗਈ ਪੂਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਅਕਤੀ (ਮ੍ਰਿਤਕ) ਬੇਕਸੂਰ ਸੀ।" ਮਾਰੂਫ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਦੇ ਬਜ਼ੁਰਗਾਂ ਦੀ ਮਦਦ ਨਾਲ ਸੱਚਾਈ ਦਾ ਪਤਾ ਲਗਾਇਆ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਸਮਾਜ ਵਿੱਚ ਅਸਹਿਣਸ਼ੀਲਤਾ ਅਤੇ ਭੀੜ ਦੀ ਮਾਨਸਿਕਤਾ ਦੇ ਪੱਧਰ ਨੂੰ ਦਰਸਾਉਂਦੀਆਂ ਹਨ।

ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ 100 ਅਰਬ ਡਾਲਰ ਕਲੱਬ ’ਚ ਵਾਪਸੀ, ਮੁਕੇਸ਼ ਅੰਬਾਨੀ ਨੂੰ ਨਹੀਂ ਮਿਲੀ ਟੌਪ 10 ’ਚ ਥਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News