ਕੈਨੇਡਾ ਦੇ ਕਾਲਜ 'ਚ ਲੱਗੀ ਅੱਗ, ਵੱਡੀ ਗਿਣਤੀ 'ਚ ਪੜ੍ਹਦੇ ਨੇ ਪੰਜਾਬੀ ਵਿਦਿਆਰਥੀ

04/02/2019 2:29:23 PM

ਵੈਨਕੂਵਰ, (ਏਜੰਸੀ)— ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਇੱਥੇ ਹਫੜਾ-ਦਫੜੀ ਮਚ ਗਈ। ਇਸੇ ਕਾਰਨ ਇੱਥੇ ਹੋਣ ਵਾਲਾ ਪੇਪਰ ਅਤੇ ਕਲਾਸਾਂ ਨੂੰ ਵੀ ਇਕ ਦਿਨ ਲਈ ਰੱਦ ਕਰ ਦਿੱਤਾ ਗਿਆ। ਸਥਾਨਕ ਸਮੇਂ ਮੁਤਾਬਕ ਸੋਮਵਾਰ ਨੂੰ ਦੁਪਹਿਰ ਦੇ ਇਕ ਵਜੇ ਅੱਗ ਲੱਗਣ ਕਾਰਨ ਇਮਾਰਤ ਨੂੰ ਖਾਲੀ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇੱਥੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਪੜ੍ਹਦੇ ਹਨ। ਪੁਲਸ ਨੂੰ ਸ਼ੱਕ ਹੈ ਕਿ ਜਾਣ-ਬੁੱਝ ਕੇ ਇੱਥੇ ਅੱਗ ਲਗਾਈ ਗਈ। ਖੁਸ਼ਕਿਸਮਤੀ ਨਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

PunjabKesari
ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਸਕੂਲ 'ਚ ਦਾਖਲ ਹੋਇਆ ਅਤੇ ਉਸ ਨੇ ਇੱਥੇ ਅੱਗ ਲਗਾ ਦਿੱਤੀ। ਪੁਲਸ ਨੇ ਛੇਤੀ ਹੀ ਸ਼ੱਕੀ ਨੂੰ ਪਛਾਣ ਲਿਆ। ਉਨ੍ਹਾਂ ਨੇ ਸ਼ਾਮ 4 ਕੁ ਵਜੇ 20 ਸਾਲਾ ਸ਼ੱਕੀ ਨੂੰ ਸਰੀ 'ਚੋਂ ਹਿਰਾਸਤ 'ਚ ਲਿਆ। ਫਿਲਹਾਲ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਵੈਨਕੂਵਰ ਪੁਲਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ, ਬ੍ਰਿਟਿਸ਼ ਕੋਲੰਬੀਆ ਦੀ ਐਂਬੂਲੈਂਸ, ਲੰਗਾਰਾ ਦੇ ਸਟਾਫ ਨੇ ਮਿਲ ਕੇ ਫਾਇਰ ਫਾਈਟਰਜ਼ ਦੀ ਮਦਦ ਕੀਤੀ ਅਤੇ ਹਰੇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕਾਫੀ ਸਮੇਂ ਤਕ ਲੋਕਾਂ ਨੂੰ ਇਸ ਇਲਾਕੇ ਵੱਲ ਜਾਣ ਤੋਂ ਰੋਕਿਆ ਗਿਆ। ਤੁਹਾਨੂੰ ਦੱਸ ਦਈਏ ਕਿ ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਨ ਜਾਂਦੇ ਹਨ ਅਤੇ ਕਈ ਇਸ ਕਾਲਜ 'ਚ ਵੀ ਪੜ੍ਹਾਈ ਕਰ ਰਹੇ ਹਨ।


Related News