ਸੈਕਸ ਸ਼ੋਸ਼ਣ ਦੇ ਦੋਸ਼ ’ਚ ਵਿਅਕਤੀ ਨੇ ਚੀਨੀ ਗਾਇਕ ਨੂੰ ਠੱਗਿਆ

Saturday, Jul 24, 2021 - 03:25 AM (IST)

ਸੈਕਸ ਸ਼ੋਸ਼ਣ ਦੇ ਦੋਸ਼ ’ਚ ਵਿਅਕਤੀ ਨੇ ਚੀਨੀ ਗਾਇਕ ਨੂੰ ਠੱਗਿਆ

ਬੀਜਿੰਗ- ਚੀਨ ਵਿਚ ਇਕ ਵਿਅਕਤੀ ਨੇ ਚੀਨੀ ਮੂਲ ਦੇ ਕੈਨੇਡਾਈ ਪੌਪ ਗਾਇਕ ਕ੍ਰਿਸ ਵੂ ’ਤੇ ਸੈਕਸ ਸਬੰਧ ਬਣਾਉਣ ਦਾ ਦੋਸ਼ ਲਗਾਉਣ ਵਾਲੀ ਔਰਤ ਦੇ ਨਾਂ ’ਤੇ ਗਾਇਕ ਨਾਲ ਧੋਖਾਦੇਹੀ ਦੀ ਗੱਲ ਕਬੂਲ ਲਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾਚੱਕਰ ਵਿਚ ਰੋਚਕ ਮੋੜ ਓਦੋਂ ਆਇਆ ਜਦੋਂ ਵੂ ਨੂੰ ਇਨ੍ਹਾਂ ਦੋਸ਼ਾਂ ਕਾਰਨ ਪੋਰਸ਼ ਅਤੇ ਬੁਲਗਾਰੀ ਵਰਗੇ ਬਰਾਂਡਾਂ ਦੇ ਸਮਝੌਤਿਆਂ ਤੋਂ ਹਟਣਾ ਪਿਆ। ਕੋਰੀਅਨ ਬੁਆਏ ਬੈਂਡ ‘ਈ. ਐੱਕਸ. ਓ.’ ਦੇ ਸਾਬਕਾ ਮੈਂਬਰ ਰਹੇ ਵੂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਜਿਸਦੇ ਕਾਰਨ ਸੋਸ਼ਲ ਮੀਡੀਆ ’ਤੇ ਕਈ ਲੋਕ ਪੀੜਤ ਔਰਤ ਦੇ ਸਮਰੱਥਨ ਵਿਚ ਅਤੇ ਵੂ ਦੇ ਵਿਰੋਧ ਵਿਚ ਉਤਰ ਆਏ।

ਇਹ ਖ਼ਬਰ ਪੜ੍ਹੋ- IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ


ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਘਟਨਾ ਸਬੰਧੀ ਅਫਵਾਹਾਂ ਤੋਂ ਬਾਅਦ ਵਿਅਕਤੀ ਨੇ ਜੂਨ ਵਿਚ ਔਰਤ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਸੂਚਨਾਵਾਂ ਜੁਟਾਈਆਂ। ਇਨ੍ਹਾਂ ਸੂਚਨਾਵਾਂ ਦੇ ਆਧਾਰ ’ਤੇ ਉਸਨੇ ਖੁਦ ਨੂੰ ਔਰਤ ਦੇ ਵਕੀਲ ਦੇ ਤੌਰ ’ਤੇ ਪੇਸ਼ ਕੀਤਾ ਅਤੇ ਉਨ੍ਹਾਂ ਨੂੰ 5 ਲੱਖ ਯੁਆਨ (77,000 ਅਮਰੀਕੀ ਡਾਲਰ) ਔਰਤ ਨੂੰ ਭੇਜਣ ਲਈ ਕਿਹਾ ਅਤੇ ਫਿਰ ਇਹ ਰਕਮ ਉਸਨੇ ਔਰਤ ਤੋਂ ਲੈਣ ਦੀ ਕੋਸ਼ਿਸ਼ ਕੀਤੀ। ਬਿਆਨ ਮੁਤਾਬਕ ਹਾਲਾਂਕਿ ਇਸ ਗੱਲ ਦੇ ਸੰਕੇਤ ਨਹੀਂ ਮਿਲੇ ਹਨ ਕਿ ਇਸ ਪੂਰੇ ਮਾਮਲੇ ਵਿਚ ਔਰਤ ਵੀ ਦੋਸ਼ੀ ਹੈ।

ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News