ਮਾਲਿਆ ਨੇ ਫਿਰ ਤੋਂ ਬੈਂਕਾਂ ਦੇ ਪੂਰੇ ਬਕਾਏ ਦੇ ਭੁਗਤਾਨ ਦੀ ਕੀਤੀ ਪੇਸ਼ਕਸ਼
Thursday, Aug 08, 2019 - 02:15 AM (IST)

ਲੰਡਨ — ਸੰਕਟ ’ਚ ਫਸੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਫਿਰ ਤੋਂ ਕਿਹਾ ਕਿ ਉਹ ਸਰਕਾਰੀ ਬੈਂਕਾਂ ਦਾ ਪੂਰਾ ਕਰਜ਼ਾ ਵਾਪਸ ਦੇਣ ਲਈ ਤਿਆਰ ਹਨ। ਫਿਲਹਾਲ 63 ਸਾਲਾ ਮਾਲਿਆ ਭਾਰਤੀ ਅਦਾਲਤ ਵਲੋਂ ਭਗੌੜਾ ਆਰਥਿਕ ਅਪਰਾਧੀ ਐਲਾਨ ਕੀਤਾ ਜਾ ਚੁੱਕਾ ਹੈ। ਉਸ ’ਤੇ ਭਾਰਤੀ ਬੈਂਕਾਂ ਨਾਲ ਧੋਖਾਦੇਹੀ ਅਤੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ ’ਚ ਕਾਰਵਾਈ ਲਈ ਭਾਰਤੀ ਏਜੰਸੀਆਂ ਦੇ ਹਵਾਲੇ ਕਰਵਾਉਣ ਲਈ ਬ੍ਰਿਟੇਨ ’ਚ ਕਾਰਵਾਈ ਚਲ ਰਹੀ ਹੈ।
ਮਾਲਿਆ ਨੇ ਟਵੀਟ ’ਚ ਵਿੱਤ ਮੰਤਰੀ ਦੇ ਸੰਸਦ ’ਚ ਦਿੱਤੇ ਬਿਆਨ ਦੇ ਹਵਾਲੇ ਨਾਲ ਲਿਖਿਆ ਕਿ ਇਸ ਦੇਸ਼ (ਭਾਰਤ) ’ਚ ਕਾਰੋਬਾਰੀ ਦੀ ਅਸਫਲਤਾ ਨੂੰ ਸਰਾਪ ਨਹੀਂ ਮੰਨਣਾ ਚਾਹੀਦਾ ਅਤੇ ਨਾ ਹੀ ਉਸ ਨੂੰ ਡਿੱਗਿਆ ਹੋਇਆ ਮੰਨਣਾ ਚਾਹੀਦਾ। ਇਸ ਤੋਂ ਉਲਟ ਸਾਨੂੰ ਆਈ. ਬੀ. ਸੀ. ਕਾਨੂੰਨ ਦੀ ਮੂਲ ਭਾਵਨਾ ਦੇ ਅਨੁਰੂਪ ਕਰਜ਼਼ੇ ਦੀ ਸਮੱਸਿਆ ਤੋਂ ਨਿਕਲਣ ਲਈ ਕੋਈ ਸਨਮਾਨਜਨਕ ਰਸਤਾ ਜਾਂ ਹੱੱਲ ਉਪਲਬਧ ਕਰਵਾਉਣਾ ਚਾਹੀਦਾ ਹੈ।