ਹੁਣ ਆਪਣੇ ਖਾਤੇ 'ਚੋਂ ਵੀ ਪੈਸੇ ਨਹੀਂ ਕੱਢਵਾ ਸਕੇਗਾ ਭਗੌੜਾ ਮਾਲਿਆ

Thursday, Apr 18, 2019 - 12:37 AM (IST)

ਹੁਣ ਆਪਣੇ ਖਾਤੇ 'ਚੋਂ ਵੀ ਪੈਸੇ ਨਹੀਂ ਕੱਢਵਾ ਸਕੇਗਾ ਭਗੌੜਾ ਮਾਲਿਆ

ਲੰਡਨ— ਭਾਰਤੀ ਬੈਂਕਾਂ ਦਾ ਪੈਸਾ ਲੈ ਕੇ ਫਰਾਰ ਹੋਏ ਸ਼ਰਾਬ ਵਪਾਰੀ ਵਿਜੈ ਮਾਲਿਆ ਵਸੂਲੀ ਦੀਆਂ ਕੋਸ਼ਿਸ਼ਾਂ 'ਚ ਰਾਹਤ ਹਾਸਲ ਕਰਨ ਲਈ ਬ੍ਰਿਟਿਸ਼ ਹਾਈਕੋਰਟ ਨੂੰ ਸਮਝਾਉਣ 'ਚ ਅਸਫਲ ਰਹੇ। ਬੁੱਧਵਾਰ ਨੂੰ ਕੋਰਟ ਨੇ ਮਾਲਿਆ ਦੇ ਲੰਡਨ ਸਥਿਤ ਬੈਂਕ ਅਕਾਊਂਟ ਤੋਂ 2,60,000 ਪਾਊਂਡ 'ਤੇ ਕਬਜ਼ਾ ਹਾਸਿਲ ਕਰਨ ਦੀਆਂ ਭਾਰਤੀ ਬੈਂਕਾਂ ਦੀਆਂ ਕੋਸ਼ਿਸ਼ਾਂ ਖਿਲਾਫ ਕੋਈ ਵੀ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ।

ਹੁਣ ਲੰਡਨ ਦੀ ਆਈ.ਸੀ.ਆਈ.ਸੀ.ਆਈ. ਬੈਂਕ 'ਚ ਮਾਲਿਆ ਦਾ ਇਹ ਪੈਸਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਲੰਡਨ 'ਚ ਮੌਜੂਦ ਮਾਲਿਆ 'ਤੇ ਬ੍ਰਿਟਿਸ਼ ਅਦਾਲਤਾਂ 'ਚ ਜੋ ਮਾਮਲੇ ਚੱਲ ਰਹੇ ਹਨ, ਇਹ ਉਨ੍ਹਾਂ 'ਚੋਂ ਇਕ ਹੈ। ਹਾਈ ਕੋਰਟ ਦੇ ਜੱਜ ਮਾਸਟਰ ਡੇਵਿਡ ਕੁਕ ਨੇ ਭਾਰਤੀ ਸਟੇਟ ਬੈਂਕ ਤੇ ਹੋਰ ਬੈਂਕਾਂ ਦੇ ਆਈ.ਸੀ.ਆਈ.ਸੀ.ਆਈ. ਬੈਂਕ ਦੀ ਲੰਡਨ ਬ੍ਰਾਂਚ 'ਚ ਜਮਾ ਮਾਲਿਆ ਦੇ 235 ਕਰੋੜ ਰੁਪਏ ਤੱਕ ਪਹੁੰਚ ਦਾ ਆਖਰੀ ਹੁਕਮ ਦਿੱਤਾ ਹੈ। ਪਰੰਤੂ ਇਹ ਸ਼ਰਤ ਲਗਾ ਦਿੱਤੀ ਹੈ ਕਿ ਜਦੋਂ ਤੱਕ ਮਾਲਿਆ ਦੇ ਖਿਲਾਫ ਚੱਲ ਰਹੇ ਮਾਮਲਿਆਂ 'ਤੇ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਬੈਂਕ ਇਹ ਪੈਸਾ ਨਹੀਂ ਕੱਢਵਾ ਸਕਣਗੇ।

ਇਸ ਦਾ ਮਤਲਬ ਹੈ ਕਿ ਮਾਲਿਆ ਵੀ ਇਸ ਖਾਤੇ 'ਚੋਂ ਪੈਸੇ ਨਹੀਂ ਕੱਢਵਾ ਸਕਣਗੇ। ਮਾਲਿਆ ਦੀਆਂ ਦੁਨੀਆਭਰ ਦੀਆਂ ਜਾਇਦਾਦਾਂ ਦੀ ਜ਼ਬਦੀ ਦੇ ਹੁਕਮ ਦੀ ਕਾਪੀ ਲੈ ਕੇ ਭਾਰਤੀ ਬੈਂਕਾ ਨੇ ਲੰਡਨ ਦੀ ਕੋਰਟ 'ਚ ਅਰਜ਼ੀ ਦਿੱਤੀ ਸੀ। ਕੋਰਟ ਨੇ ਮਾਲਿਆ ਦੇ ਵਕੀਲ ਦੀ ਇਹ ਅਪੀਲ ਖਾਰਿਜ ਕਰ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਆਪਣੇ ਰੁਜ਼ਾਨਾ ਦੇ ਖਰਚ ਲਈ ਪੈਸਿਆਂ ਦੀ ਲੋੜ ਹੈ।


author

Baljit Singh

Content Editor

Related News