ਮਾਲੀ: ਮਿਲਟਰੀ ਠਿਕਾਣੇ 'ਤੇ ਵੱਡਾ ਹਮਲਾ, 53 ਫੌਜੀਆਂ ਦੀ ਮੌਤ

Saturday, Nov 02, 2019 - 12:06 PM (IST)

ਮਾਲੀ: ਮਿਲਟਰੀ ਠਿਕਾਣੇ 'ਤੇ ਵੱਡਾ ਹਮਲਾ, 53 ਫੌਜੀਆਂ ਦੀ ਮੌਤ

ਬਮਾਕੋ (ਭਾਸ਼ਾ): ਮਾਲੀ ਵਿਚ ਦੇਸ਼ ਦੇ ਪੂਰਬੀ ਉੱਤਰੀ ਹਿੱਸੇ ਵਿਚ ਇਕ ਮਿਲਟਰੀ ਠਿਕਾਣੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ 53 ਫੌਜੀਆਂ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਮਾਰਿਆ ਗਿਆ। ਦੇਸ਼ ਦੇ ਸੰਚਾਰ ਮੰਤਰੀ ਯਾਯਾ ਸੰਗਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਇੰਡੀਲੀਮੈਨ ਇਲਾਕੇ ਵਿਚ ਮਾਲੀ ਦੇ ਹਥਿਆਰਬੰਦ ਬਲਾਂ 'ਤੇ ਇਕ ਹਮਲੇ ਵਿਚ 53 ਫੌਜੀਆਂ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ ਹੈ। ਇਹ ਹਮਲਾ ਸ਼ੁੱਕਰਵਾਰ ਨੂੰ ਹੋਇਆ ਸੀ। ਹਮਲੇ ਦੀ ਤੁਰੰਤ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।  

ਹਥਿਆਰਬੰਦ ਬਲਾਂ ਵੱਲੋਂ ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਸੋਸ਼ਲ ਮੀਡਆ ਨੈੱਟਵਰਕ ਫੇਸਬੁੱਕ ਪੇਜ 'ਤੇ ਦਿੱਤੀ ਗਈ। ਸੰਗਾਰੇ ਨੇ ਆਪਣੇ ਟਵੀਟ ਵਿਚ ਲਿਖਿਆ,''ਇੰਡੇਲਿਮੇਨ ਵਿਚ ਹਥਿਆਰਬੰਦ ਬਲਾਂ 'ਤੇ ਹਮਲੇ ਦੇ ਬਾਅਦ ਇੱਥੇ ਤਾਇਨਾਤ 54 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿਚ ਇਕ ਨਾਗਰਿਕ ਦੀ ਲਾਸ਼ ਵੀ ਸ਼ਾਮਲ ਹੈ। ਇਸ ਹਮਲੇ ਵਿਚ 10 ਲੋਕਾਂ ਨੂੰ ਬਚਾਇਆ ਗਿਆ ਹੈ। ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।'' ਸਰਕਾਰ ਨੇ ਕਿਹਾ  ਭਾਵੇਂਕਿ ਸਥਿਤੀ ਹੁਣ ਕੰਟਰੋਲ ਵਿਚ ਹੈ। ਉੱਥੇ ਫੌਜ ਨੇ ਕਿਹਾ ਕਿ ਮੇਨਕਾ ਖੇਤਰ ਵਿਚ ਇੰਡੇਲਿਮਨੇ ਸਥਿਤ ਚੌਕੀ 'ਤੇ ਹੋਏ ਹਮਲੇ ਦੀ ਜਾਂਚ ਜਾਰੀ ਹੈ। 

ਮਾਲੀ ਸਰਕਾਰ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। ਨਾਲ ਹੀ ਸਹੀ ਅੰਕੜਾ ਦਿੱਤੇ ਬਿਨਾਂ ਕਈ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਗੱਲ ਵੀ ਕਹੀ। ਸੁਰੱਖਿਆ ਮਜ਼ਬੂਤ ਕਰਨ ਅਤੇ ਹਮਲਾਵਰਾਂ ਨੂੰ ਫੜਨ ਲਈ ਮੌਕੇ 'ਤੇ ਵਧੀਕ ਬਲ ਭੇਜ ਦਿੱਤਾ ਗਿਆ ਹੈ। ਮਾਲੀ ਫੌਜ ਦੇ 2012 ਵਿਚ ਹੋਈ ਬਗਾਵਤ ਵਿਚ ਬਾਗੀਆਂ ਨੂੰ ਹਰਾਉਣ ਵਿਚ ਅਸਫਲ ਰਹਿਣ ਦੇ ਬਾਅਦ ਤੋਂ ਉੱਤਰੀ ਮਾਲੀ ਅਲ ਕਾਇਦਾ ਨਾਲ ਜੁੜੇ ਜਿਹਾਦੀਆਂ ਦੇ ਕੰਟਰੋਲ ਵਿਚ ਹੈ। ਗੌਰਤਲਬ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਹੀ ਬੁਰਕੀਨਾ ਫਾਸੋ ਨਾਲ ਲੱਗਦੀ ਸੀਮਾ ਨੇੜੇ ਜਿਹਾਦੀਆ ਦੇ ਹਮਲੇ ਵਿਚ 40 ਫੌਜੀ ਮਾਰੇ ਗਏ ਸਨ।


author

Vandana

Content Editor

Related News