ਮਾਲੀ ਦੇ ਪ੍ਰਧਾਨ ਮੰਤਰੀ ਨੇ ਸਰਕਾਰ ਸਮੇਤ ਦਿੱਤਾ ਅਸਤੀਫਾ

04/19/2019 10:28:07 AM

ਬਮਾਕੋ (ਭਾਸ਼ਾ)— ਮਾਲੀ ਦੇ ਪ੍ਰਧਾਨ ਮੰਤਰੀ ਨੇ ਸੌਮੇਏਲੋਊ ਬੋਬੇਏ ਮੈਗਾ ਨੇ ਆਪਣੀ ਸਰਕਾਰ ਸਮੇਤ ਅਸਤੀਫਾ ਦੇ ਦਿੱਤਾ। ਪੀ.ਐੱਮ. ਮੈਗਾ ਨੇ ਦੇਸ਼ ਦੇ ਮੱਧ ਵਿਚ ਵੱਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਕਾਰਨ ਹੋਈ ਆਲੋਚਨਾ ਦੇ ਬਾਅਦ ਵੀਰਵਾਰ ਨੂੰ ਆਪਣੀ ਪੂਰੀ ਸਰਕਾਰ ਦੇ ਨਾਲ ਅਸਤੀਫਾ  ਦਿੱਤਾ। ਰਾਸ਼ਟਰਪਤੀ ਇਬਰਾਹਿਮ ਬੂਬਕਰ ਕੀਟਾ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਉਨ੍ਹਾਂ ਨੇ ਹਿੱਸਾ ਵਧਣ ਕਾਰਨ ਪੈਦਾ ਹੋਏ ਵਿਆਪਕ ਪ੍ਰਦਰਸ਼ਨਾਂ ਦੇ ਦੋ ਹਫਤੇ ਬਾਅਦ ਸੌਮੇਏਲੋਊ ਬੋਬੇਏ ਮੈਗਾ ਦੇ ਨਾਲ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫਾ ਸਵੀਕਾਰ ਕਰ ਲਿਆ। 

ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵੇਂ ਪਾਰਟੀਆਂ ਦੇ ਸਾਂਸਦ ਬੁੱਧਵਾਰ ਨੂੰ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਏ ਸਨ। ਉਨ੍ਹਾਂ ਨੇ ਮੈਗਾ ਅਤੇ ਉਨ੍ਹਾਂ ਦੇ ਪ੍ਰਸ਼ਾਸਨ 'ਤੇ ਅਸ਼ਾਂਤੀ ਨੂੰ ਖਤਮ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਕੀਟਾ ਦੇ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ,''ਸਾਰੇ ਸਿਆਸੀ ਪੱਖਾਂ ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਜਲਦੀ ਹੀ ਇਕ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਜਾਵੇਗਾ ਅਤੇ ਇਕ ਨਵੀਂ ਸਰਕਾਰ ਬਣੇਗੀ।'' 

ਰਾਸ਼ਟਰਪਤੀ ਨੇ ਮੰਗਲਵਾਰ ਨੂੰ ਟੀ.ਵੀ. 'ਤੇ ਦਿੱਤੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਉਨ੍ਹਾਂ ਨੇ ਗੁੱਸਾ ਦੇਖਿਆ ਹੈ। ਗੌਰਤਲਬ ਹੈ ਕਿ ਅਸ਼ਾਂਤ ਮੋਪਤੀ ਖੇਤਰ ਵਿਚ ਹਿੰਸਾ ਅਤੇ ਖਾਸ ਤੌਰ 'ਤੇ 23 ਮਾਰਚ ਦੇ ਕਤਲੇਆਮ ਤੋਂ ਨਜਿੱਠਣ ਵਿਚ ਅਸਫਲ ਰਹਿਣ ਕਾਰਨ ਸਰਕਾਰ 'ਤੇ ਦਬਾਅ ਬਣ ਗਿਆ ਸੀ। ਬੁਰਕਿਨਾ ਫਾਸੋ ਦੀ ਸਰਹੱਦ ਨੇੜੇ ਓਗਸਾਗੋਉ ਪਿੰਡ ਵਿਚ ਹੋਏ ਕਤਲੇਆਮ ਵਿਚ 160 ਲੋਕ ਮਾਰੇ ਗਏ ਸਨ।


Vandana

Content Editor

Related News