ਬਿ੍ਰਟੇਨ ਦੇ ਵੱਖ ਹੋਣ ਤੋਂ ਬਾਅਦ ਰਾਸ਼ਟਰ ਮੰਡਲ ''ਚ ਸ਼ਾਮਲ ਹੋਇਆ ਮਾਲਦੀਵ

02/01/2020 8:48:51 PM

ਲੰਡਨ - ਮਾਲਦੀਵ ਨੂੰ ਰਾਸ਼ਟਰ ਮੰਡਲ ਵਿਚ ਅਧਿਕਾਰਕ ਰੂਪ ਤੋਂ ਸ਼ਨੀਵਾਰ ਨੂੰ ਫਿਰ ਤੋਂ ਸ਼ਾਮਲ ਕਰ ਲਿਆ ਗਿਆ ਹੈ। ਮਾਲਦੀਵ ਨੇ ਕਰੀਬ 3 ਸਾਲ ਪਹਿਲਾਂ ਆਪਣੇ ਮਨੁੱਖੀ ਅਧਿਕਾਰ ਰਿਕਾਰਡ ਦੀ ਨਿੰਦਾ ਨੂੰ ਲੈ ਕੇ ਰਾਸ਼ਟਰ ਮੰਡਲ ਤੋਂ ਵੱਖ ਹੋ ਗਿਆ ਸੀ। ਮਾਲਦੀਵ ਰਾਸ਼ਟਰ ਮੰਡਲ ਵਿਚ ਅਜਿਹੇ ਵੇਲੇ ਫਿਰ ਤੋਂ ਸ਼ਾਮਲ ਹੋਇਆ ਹੈ ਜਦ ਬਿ੍ਰਟੇਨ 47 ਸਾਲ ਮੈਂਬਰ ਰਹਿਣ ਤੋਂ ਬਾਅਦ ਯੂਰਪੀ ਸੰਘ ਤੋਂ ਵੱਖ ਹੋਇਆ ਹੈ। ਮਾਲਦੀਵ ਆਪਣੇ ਮਨੁੱਖੀ ਅਧਿਕਾਰ ਰਿਕਾਰਡ ਅਤੇ ਲੋਕਤਾਂਤਰਿਕ ਸੁਧਾਰ 'ਤੇ ਤਰੱਕੀ ਦੀ ਘਾਟ ਨੂੰ ਲੈ ਕੇ ਮੁਅੱਤਲ ਕੀਤੇ ਜਾਣ ਦੀ ਚਿਤਾਵਨੀ ਤੋਂ ਬਾਅਦ ਰਾਸ਼ਟਰ ਮੰਡਲ ਤੋਂ ਵੱਖ ਹੋ ਗਿਆ ਸੀ। ਮਾਲਦੀਵ ਨੇ ਰਾਸ਼ਟਰ ਮੰਡਲ ਨਾਲ ਫਿਰ ਤੋਂ ਜੁਡ਼ਣ ਦੀ ਅਪੀਲ ਦਸੰਬਰ 2018 ਵਿਚ ਕੀਤੀ ਸੀ ਜਦ ਉਸ ਦੇ ਰਾਸ਼ਟਰਪਤੀ ਇਬਰਾਹਮ ਮੁਹੰਮਦ ਸੋਲੇਹ ਨੇ ਰਾਸ਼ਟਰ ਮੰਡਲ ਜਨਰਲ ਸਕੱਤਰ ਪੈਟ੍ਰੀਸ਼ੀਆ ਸਕਾਟਲੈਂਡ ਨੂੰ ਚਿੱਠੀ ਲਿੱਖੀ ਸੀ।

ਬੈਰੋਨੇਸ ਸਕਾਟਲੈਂਡ ਨੇ ਮਾਲਦੀਵ ਅਤੇ ਉਸ ਦੇ ਲੋਕਾਂ ਦਾ ਰਾਸ਼ਟਰ ਮੰਡਲ ਵਿਚ ਸਵਾਗਤ ਕਰਦੇ ਹੋਏ ਆਖਿਆ ਕਿ ਮਾਲਦੀਵ ਵਿਚ ਜਾਰੀ ਸੁਧਾਰ ਪ੍ਰਕਿਰਿਆ ਰਾਸ਼ਟਰ ਮੰਡਲ ਦੇ ਸਿਧਾਂਤਾਂ ਦੇ ਅਨੁਰੂਪ ਹੈ ਅਤੇ ਅਸੀਂ ਦੇਸ਼ ਨੂੰ ਇਸ ਰਾਹ 'ਤੇ ਚੱਲਣਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ। ਉਨ੍ਹਾਂ ਆਖਿਆ ਕਿ ਰਾਸ਼ਟਰ ਮੰਡਲ ਦੇ ਮੈਂਬਰ ਮਾਲਦੀਵ ਦੀ ਗਿਣਤੀ ਪਰਿਵਾਰ ਦੇ ਮੈਂਬਰ ਦੇ ਰੂਪ ਵਿਚ ਕਰਕੇ ਖੁਸ਼ ਹਨ। ਅਸੀਂ ਨਾਲ ਮਿਲ ਕੇ ਮਾਲਦੀਵ ਨੂੰ ਉਸ ਦੇ ਅਹਿਮ ਪ੍ਰਾਜੈਕਟਾਂ ਨੂੰ ਸਾਕਾਰ ਕਰਨ ਵਿਚ ਸਹਿਯੋਗ ਕਰਾਂਗੇ। ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਦੇਸ਼ ਦੇ ਰਾਸ਼ਟਰ ਮੰਡਲ ਵਿਚ ਫਿਰ ਤੋਂ ਦਾਖਲ ਹੋਣ ਦਾ ਸਮਰਥਨ ਕੀਤਾ ਸੀ। ਮਾਲਦੀਵ ਦੇ ਰਾਸ਼ਟਰਪਤੀ ਸੋਲੇਹ ਨੇ ਆਖਿਆ ਕਿ ਅੱਜ ਮਾਲਦੀਵ ਦੇ ਲੋਕਾਂ ਲਈ ਖੁਸ਼ੀ ਦਾ ਦਿਨ ਹੈ ਕਿਉਂਕਿ ਅਸੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਪਰਿਵਾਰ ਵਿਚ ਵਾਪਸ ਆਏ ਹਾਂ। ਇਕ ਯੂਵਾ ਲੋਕਤੰਤਰ ਦੇ ਰੂਪ ਵਿਚ ਰਾਸ਼ਟਰ ਮੰਡਲ ਦਾ ਲੋਕਤੰਤਰ ਦੇ ਰੂਪ ਵਿਚ, ਰਾਸ਼ਟਰ ਮੰਡਲ ਦਾ ਲੋਕਤੰਤਰ, ਮਨੁੱਖੀ ਅਧਿਕਾਰਾਂ, ਸੁਸ਼ਾਸਨ, ਬਹੁ-ਪੱਖਵਾਦ ਅਤੇ ਗਲੋਬਲ ਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਮੂਲਭੂਤ ਮੁੱਲ ਸਾਡੇ ਲਈ ਪਹਿਲਾਂ ਤੋਂ ਕਿਤੇ ਜ਼ਿਆਦਾ ਸਬੰਧਿਤ ਹੈ।


Khushdeep Jassi

Content Editor

Related News