ਗਲਵਾਨ ਘਾਟੀ ਸੰਘਰਸ਼: ਮਾਲਦੀਵ ਨੇ ਫੌਜੀਆਂ ਦੀ ਸ਼ਹਾਦਤ ''ਤੇ ਭਾਰਤ ਨਾਲ ਜਤਾਈ ਹਮਦਰਦੀ

Saturday, Jun 20, 2020 - 01:56 AM (IST)

ਗਲਵਾਨ ਘਾਟੀ ਸੰਘਰਸ਼: ਮਾਲਦੀਵ ਨੇ ਫੌਜੀਆਂ ਦੀ ਸ਼ਹਾਦਤ ''ਤੇ ਭਾਰਤ ਨਾਲ ਜਤਾਈ ਹਮਦਰਦੀ

ਮਾਲੇ (ਭਾਸ਼ਾ): ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਦੇ ਨਾਲ ਸੰਘਰਸ਼ ਵਿਚ ਭਾਰਤੀ ਫੌਜੀਆਂ ਦੀ ਜਾਨ ਜਾਣ 'ਤੇ ਮਾਲਦੀਵ ਨੇ ਭਾਰਤ ਦੇ ਪ੍ਰਤੀ ਹਮਦਰਦੀ ਵਿਅਕਤ ਕੀਤੀ ਹੈ। ਗਲਵਾਨ ਘਾਟੀ ਵਿਚ ਸੋਮਵਾਰ ਦੀ ਰਾਤ ਚੀਨੀ ਫੌਜੀਆਂ ਦੇ ਨਾਲ ਹੋਏ ਸੰਘਰਸ਼ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। 

ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਟਵੀਟ ਕੀਤਾ ਕਿ ਸਰਹੱਦ 'ਤੇ ਹਾਲ ਵਿਚ ਹੋਏ ਸੰਘਰਸ਼ ਵਿਚ ਫੌਜੀਆਂ ਦੀ ਜਾਨ ਜਾਣ 'ਤੇ ਮਾਲਦੀਵ ਭਾਰਤ ਦੇ ਲੋਕਾਂ ਪ੍ਰਤੀ ਗਹਿਰੀ ਹਮਦਰਦੀ ਵਿਅਕਤ ਕਰਦਾ ਹੈ। ਸਾਡੀ ਹਮਦਰਦੀ ਫੌਜੀਆਂ ਦੇ ਪਰਿਵਾਰ ਵਾਲਿਆਂ ਤੇ ਪਿਆਰਿਆਂ ਦੇ ਨਾਲ ਹੈ। ਰਾਸ਼ਟਰਪਤੀ ਇਬ੍ਰਾਹੀਮ ਮੁਹੰਮਦ ਸਾਲੇਹ ਦੇ ਚੁਣੇ ਜਾਣ ਤੋਂ ਬਾਅਦ ਤੋਂ ਮਾਲਦੀਵ ਤੇ ਭਾਰਤ ਦੇ ਵਿਚਾਲੇ ਸਬੰਧ ਮਜ਼ਬੂਕ ਹੋਏ ਹਨ।


author

Baljit Singh

Content Editor

Related News