ਮਲੇਸ਼ੀਆ ਨੇ ਲਾਪਤਾ ਜਹਾਜ਼ ਦੀ ਭਾਲ ਲਈ ਅਮਰੀਕੀ ਕੰਪਨੀ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ
Friday, Dec 20, 2024 - 04:11 PM (IST)

ਕੁਆਲਾਲੰਪੁਰ (ਏਜੰਸੀ)- ਮਲੇਸ਼ੀਆ ਸਰਕਾਰ ਨੇ ਜਹਾਜ਼ ‘ਐੱਮ.ਐੱਚ.370’ ਦੀ ਖੋਜ ਮੁੜ ਸ਼ੁਰੂ ਕਰਨ ਲਈ ਅਮਰੀਕੀ ਕੰਪਨੀ ਦੇ ‘ਨੋ ਫਾਇੰਡ, ਨੋ ਫੀਸ’ (ਜਹਾਜ਼ ਬਾਰੇ ਪਤਾ ਨਾ ਲੱਗਣ 'ਤੇ ਕੋਈ ਫੀਸ ਨਹੀਂ) ਪ੍ਰਸਤਾਵ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਟਰਾਂਸਪੋਰਟ ਮੰਤਰੀ ਐਂਥਨੀ ਲੋਕੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਜਗਾਜ਼ MH370 ਕਰੀਬ 10 ਸਾਲ ਪਹਿਲਾਂ ਦੱਖਣੀ ਹਿੰਦ ਮਹਾਸਾਗਰ 'ਚ ਕਰੈਸ਼ ਹੋ ਗਿਆ ਸੀ। ਲੋਕੇ ਨੇ ਕਿਹਾ ਕਿ ਕੈਬਨਿਟ ਮੰਤਰੀਆਂ ਨੇ ਪਿਛਲੇ ਹਫਤੇ ਆਪਣੀ ਬੈਠਕ 'ਚ ਟੈਕਸਾਸ ਦੀ ਕੰਪਨੀ 'ਓਸ਼ਨ ਇਨਫਿਨਿਟੀ' ਨੂੰ ਸਮੁੰਦਰ 'ਚ 15,000 ਵਰਗ ਕਿਲੋਮੀਟਰ ਦੀ ਨਵੀਂ ਜਗ੍ਹਾ 'ਤੇ ਖੋਜ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਲਾ 'ਤੀ ਪੰਜਾਬੀਆਂ ਦੀ ਲਾਟਰੀ, ਅਹੁਦਾ ਛੱਡਣ ਤੋਂ ਪਹਿਲਾਂ ਕਰ 'ਤਾ ਆਹ ਕੰਮ
ਉਨ੍ਹਾਂ ਇਕ ਬਿਆਨ ਵਿਚ ਕਿਹਾ, "ਓਸ਼ਨ ਇਨਫਿਨਿਟੀ ਵੱਲੋਂ ਪਛਾਣੇ ਗਏ ਪ੍ਰਸਤਾਵਿਤ ਨਵੇਂ ਖੋਜ ਖੇਤਰ, ਮਾਹਰਾਂ ਅਤੇ ਖੋਜਕਰਤਾਵਾਂ ਦੇ ਨਵੀਨਤਮ ਡਾਟਾ ਵਿਸ਼ਲੇਸ਼ਣ 'ਤੇ ਅਧਾਰਤ ਹਨ। ਕੰਪਨੀ ਦਾ ਪ੍ਰਸਤਾਵ ਭਰੋਸੇਯੋਗ ਹੈ।" 8 ਮਾਰਚ 2014 ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਬੋਇੰਗ 777 ਜਹਾਜ਼ ਦਾ ਰਾਡਾਰ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ 'ਚ 239 ਲੋਕ ਸਵਾਰ ਸਨ, ਜਿਨ੍ਹਾਂ 'ਚ ਜ਼ਿਆਦਾਤਰ ਚੀਨੀ ਨਾਗਰਿਕ ਸਨ। ਇਸ ਜਹਾਜ਼ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ।
ਇਹ ਵੀ ਪੜ੍ਹੋ: ਅਮਰੀਕਾ ਦਾ ਵੱਡਾ ਕਦਮ, ਇਸ ਭਾਰਤੀ ਕੰਪਨੀ 'ਤੇ ਲਾਈ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8