ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੀਆਂ ਸਮੁੰਦਰੀ ਫੌਜਾਂ ਵਿਚ ਮਾਲਾਬਾਰ ਅਭਿਆਸ
Friday, Aug 27, 2021 - 10:30 AM (IST)
ਨਵੀਂ ਦਿੱਲੀ (ਯੂ. ਐੱਨ. ਆਈ.)- ਭਾਰਤ ਸਮੁੰਦਰੀ ਫੌਜ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀਆਂ ਸਮੁੰਦਰੀ ਫੌਜਾਂ ਨਾਲ 4 ਦਿਨ ਦੇ ਮਾਲਾਬਾਰ ਅਭਿਆਸ ਵਿਚ ਹਿੱਸਾ ਲੈ ਰਹੀ ਹੈ। ਇਸ ਸਾਲ ਮਾਲਾਬਾਰ ਅਭਿਆਸ ਦੀ ਮੇਜ਼ਬਾਨੀ ਅਮਰੀਕੀ ਸਮੁੰਦਰੀ ਫੌਜ ਕਰ ਰਹੀ ਹੈ ਅਤੇ ਇਹ ਅੱਜ ਤੋਂ ਸ਼ੁਰੂ ਹੋ ਕੇ 29 ਅਗਸਤ ਤੱਕ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿਚ ਹੋਵੇਗਾ। ਮਾਲਾਬਾਰ ਅਭਿਆਸ ਦੀ ਸ਼ੁਰੂਆਤ 1992 ਵਿਚ ਅਮਰੀਕਾ ਅਤੇ ਭਾਰਤੀ ਸਮੁੰਦਰੀ ਫੌਜ ਵਿਚਾਲੇ ਹੋਈ ਸੀ।
ਸਾਲ 2015 ਵਿਚ ਜਾਪਾਨ ਵਿਚ ਇਸ ਵਿਚ ਸਥਾਈ ਮੈਂਬਰ ਦੇ ਰੂਪ ਵਿਚ ਸ਼ਾਮਲ ਹੋਇਆ ਅਤੇ ਸਾਲ 2020 ਵਿਚ ਆਸਟ੍ਰੇਲੀਆਈ ਸਮੁੰਦਰੀ ਫੌਜ ਨੂੰ ਵੀ ਇਸਦਾ ਹਿੱਸਾ ਬਣਾਇਆ ਗਿਆ। ਮਾਲਾਬਾਰ ਅਭਿਆਸ ਦੇ ਇਸ ਸਾਲ 25 ਸਾਲ ਪੂਰੇ ਹੋ ਰਹੇ ਹਨ ਇਸ ਲਈ ਇਸਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤੀ ਸਮੁੰਦਰੀ ਫੌਜ ਆਈ. ਐੱਨ. ਐੱਸ. ਸ਼ਿਵਾਲਿਕ ਅਤੇ ਆਈ. ਐੱਨ. ਐੱਸ. ਕਦਮ ਅਤੇ ਟੋਹੀ ਜਹਾਜ਼ ਪੀ-8ਆਈ ਇਸ ਅਭਿਆਸ ਵਿਚ ਹਿੱਸਾ ਲੈ ਰਹੇ ਹਨ।