ਹੰਗਰੀ ''ਚ ਵੱਡੀ ਛਾਪੇਮਾਰੀ, ਸਾਬਕਾ ਮੰਤਰੀ ਦੇ ਟਿਕਾਣਿਆਂ ਤੋਂ 189 ਕਰੋੜ ਦੀ ਨਕਦੀ ਬਰਾਮਦ
Sunday, Nov 15, 2026 - 01:21 AM (IST)
ਬੁਡਾਪੇਸਟ (ਏਜੰਸੀ) : ਹੰਗਰੀ ਦੇ ਸਾਬਕਾ ਸੱਜੇ-ਪੱਖੀ ਨੇਤਾ ਵਿਕਟਰ ਓਰਬਾਨ ਦੇ ਕਾਰਜਕਾਲ ’ਚ ਮੰਤਰੀ ਰਹੇ ਮਿਕਲੋਸ ਸੇਜ਼ਟਾਕ ਦੇ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਵਿਚ ਕਰੀਬ ਦੋ ਕਰੋੜ ਡਾਲਰ (ਲੱਗਭਗ 188.5 ਕਰੋੜ ਰੁਪਏ) ਨਕਦ ਬਰਾਮਦ ਕੀਤੇ ਗਏ ਹਨ। ਇਨ੍ਹਾਂ ’ਚੋਂ ਕੁਝ ਨਕਦੀ ਜੰਗਲਾਂ ’ਚ ਦੱਬੀ ਹੋਈ ਸੀ ਜਾਂ ਖੇਤਾਂ ਦੀਆਂ ਇਮਾਰਤਾਂ ਅਤੇ ਗੋਦਾਮਾਂ ’ਚ ਲੁਕਾਈ ਗਈ ਸੀ।
ਇਹ ਵੀ ਪੜ੍ਹੋ : 'ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ': ਬੰਗਲਾਦੇਸ਼ ਨੇ ਕਿਹਾ- ਹੁਣ ਫ਼ੈਸਲਾ ਭਾਰਤ ਦੇ ਹੱਥ
ਇਸੇ ਸਾਲ ਅਪ੍ਰੈਲ ਵਿਚ ਹੋਈਆਂ ਚੋਣਾਂ ਵਿਚ, ਪ੍ਰਧਾਨ ਮੰਤਰੀ ਪੀਟਰ ਮਗਿਆਰ ਨੇ 16 ਸਾਲਾਂ ਤੱਕ ਸੱਤਾ ਵਿਚ ਰਹੇ ਰਾਸ਼ਟਰਵਾਦੀ ਨੇਤਾ ਵਿਕਟਰ ਓਰਬਾਨ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਓਰਬਾਨ ਦੇ ਕਾਰਜਕਾਲ ’ਚ ਸਾਲਾਂ ਦੇ ਟਕਰਾਅ ਕਾਰਨ ਵਿਗੜੇ ਯੂਰਪੀ ਸੰਘ ਨਾਲ ਸਬੰਧਾਂ ਨੂੰ ਸੁਧਾਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਖ਼ਿਲਾਫ਼ ਵਿਆਪਕ ਮੁਹਿੰਮ ਛੇੜਨ ਦਾ ਸੰਕਲਪ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
