ਐਂਪਾਇਰ ਸਟੇਟ ਬਿਲਡਿੰਗ ''ਤੇ ਚੜ੍ਹ ਕੇ ਪ੍ਰਪੋਜ਼ ਕਰਨ ਵਾਲਾ ਜੋੜਾ ਅਮਰੀਕਾ ਤੋਂ ਹੋਵੇਗਾ ਡਿਪੋਰਟ ! ਭਾਵੁਕ ਹੋਇਆ ਜੋੜਾ

Saturday, Nov 14, 2026 - 05:25 PM (IST)

ਐਂਪਾਇਰ ਸਟੇਟ ਬਿਲਡਿੰਗ ''ਤੇ ਚੜ੍ਹ ਕੇ ਪ੍ਰਪੋਜ਼ ਕਰਨ ਵਾਲਾ ਜੋੜਾ ਅਮਰੀਕਾ ਤੋਂ ਹੋਵੇਗਾ ਡਿਪੋਰਟ ! ਭਾਵੁਕ ਹੋਇਆ ਜੋੜਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਿਊਯਾਰਕ ਦੀ ਇਤਿਹਾਸਕ ਐਂਪਾਇਰ ਸਟੇਟ ਬਿਲਡਿੰਗ ਦੇ ਸਿਖ਼ਰ 'ਤੇ ਚੜ੍ਹ ਕੇ ਮੰਗਣੀ ਕਰਨ ਵਾਲੇ ਰੂਸੀ ਜੋੜੇ ਐਂਜੇਲਾ ਨਿਕੋਲਾਊ (33) ਅਤੇ ਇਵਾਨ ਕੁਜ਼ਨੇਤਸੋਵ (32) ਨੂੰ ਹੁਣ ਅਮਰੀਕਾ 'ਚ ਜੇਲ੍ਹ ਦੀ ਸਜ਼ਾ ਅਤੇ ਰੂਸ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨਹੈਟਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਵੱਲੋਂ ਅਦਾਲਤੀ ਸੁਣਵਾਈ ਤੋਂ ਠੀਕ ਪਹਿਲਾਂ ਪਲੀਅ ਡੀਲ ਰੱਦ ਕੀਤੇ ਜਾਣ ਤੋਂ ਬਾਅਦ ਇਹ ਸੰਕਟ ਖੜ੍ਹਾ ਹੋਇਆ ਹੈ।

ਮਾਸਕੋ ਦੇ ਰਹਿਣ ਵਾਲੇ ਇਸ ਜੋੜੇ ਨੇ ਜੁਲਾਈ ਮਹੀਨੇ 'ਚ ਬਿਨਾਂ ਇਜਾਜ਼ਤ ਐਂਪਾਇਰ ਸਟੇਟ ਬਿਲਡਿੰਗ 'ਤੇ ਚੜ੍ਹਾਈ ਕੀਤੀ ਸੀ ਅਤੇ ਉੱਥੇ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਵਾਲਾ ਝੰਡਾ ਲਹਿਰਾਉਣ ਤੋਂ ਬਾਅਦ ਇਵਾਨ ਨੇ ਐਂਜੇਲਾ ਨੂੰ ਪ੍ਰਪੋਜ਼ ਕੀਤਾ ਸੀ। ਇਸ ਜੋੜੇ ਦੇ ਖ਼ਤਰਨਾਕ ਸਟੰਟਾਂ 'ਤੇ 2024 ਵਿੱਚ ਨੈੱਟਫਲਿਕਸ ਦੀ ਡਾਕੂਮੈਂਟਰੀ 'ਸਕਾਈਵਾਕਰਸ: ਏ ਲਵ ਸਟੋਰੀ' ਵੀ ਬਣ ਚੁੱਕੀ ਹੈ।

ਇਹ ਵੀ ਪੜ੍ਹੋ- ਮੁੜ ਲੱਗਣ ਜਾ ਰਹੀ ਜੰਗ ! ਟਰੰਪ ਨੂੰ 'ਮਨਾਉਣ' ਲਈ ਅਮਰੀਕਾ ਪਹੁੰਚਿਆ ਮੋਸਾਦ ਦਾ ਚੀਫ਼

ਜੋੜੇ ਦੇ ਵਕੀਲ ਨੋਆਮ ਬਿਆਲੇ ਅਨੁਸਾਰ, ਸਰਕਾਰੀ ਵਕੀਲਾਂ ਨੇ ਪਹਿਲਾਂ ਮਾਮੂਲੀ ਦੋਸ਼ ਕਬੂਲਣ ਬਦਲੇ ਉਨ੍ਹਾਂ ਨੂੰ ਡਿਪੋਰਟੇਸ਼ਨ ਤੋਂ ਬਚਾਉਣ ਦਾ ਸਮਝੌਤਾ ਕੀਤਾ ਸੀ, ਪਰ 12 ਨਵੰਬਰ ਦੀ ਸੁਣਵਾਈ ਤੋਂ ਇੱਕ ਰਾਤ ਪਹਿਲਾਂ ਈਮੇਲ ਰਾਹੀਂ ਉਨ੍ਹਾਂ ਤੋਂ ਇਹ ਆਫ਼ਰ ਵਾਪਸ ਲੈ ਲਿਆ ਗਿਆ ਹੈ।

ਅਦਾਲਤ ਦੇ ਇਸ ਫ਼ੈਸਲੇ ਮਗਰੋਂ ਅਦਾਲਤ ਦੇ ਬਾਹਰ ਐਂਜੇਲਾ ਭਾਵੁਕ ਨਜ਼ਰ ਆਈ ਅਤੇ ਜੋੜੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਸਗੋਂ ਸਿਰਫ਼ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੇ ਵਕੀਲ ਨੇ ਚਿੰਤਾ ਜਤਾਈ ਹੈ ਕਿ ਜੇਕਰ ਜੋੜੇ ਨੂੰ ਰੂਸ ਡਿਪੋਰਟ ਕੀਤਾ ਗਿਆ, ਤਾਂ ਇਵਾਨ ਨੂੰ ਯੂਕ੍ਰੇਨ ਜੰਗ ਵਿੱਚ ਲੜਨ ਲਈ ਭੇਜ ਦਿੱਤਾ ਜਾਵੇਗਾ ਅਤੇ ਐਂਜੇਲਾ ਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਦੁਬਈ ਏਅਰਪੋਰਟ ਨੇ ਰੱਦ ਕੀਤੀਆਂ SpiceJet ਦੀਆਂ ਫਲਾਈਟਾਂ ! ਭਾਰਤ ਆਉਣ ਵਾਲੇ ਯਾਤਰੀ ਹੋ ਰਹੇ ਖੱਜਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News