ਲਲਿਤ ਮੋਦੀ ਹੁਣ ਬ੍ਰਿਟਿਸ਼ ਨਾਗਰਿਕ, ਸਤੰਬਰ ’ਚ ਮਿਲੀ ਨਾਗਰਿਕਤਾ

Sunday, Nov 15, 2026 - 02:05 AM (IST)

ਲਲਿਤ ਮੋਦੀ ਹੁਣ ਬ੍ਰਿਟਿਸ਼ ਨਾਗਰਿਕ, ਸਤੰਬਰ ’ਚ ਮਿਲੀ ਨਾਗਰਿਕਤਾ

ਲੰਡਨ - ਇੰਡੀਅਨ ਪ੍ਰੀਮੀਅਰ ਲੀਗ ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੂੰ 15 ਸਤੰਬਰ 2026 ਨੂੰ ਅਧਿਕਾਰਤ ਤੌਰ ’ਤੇ ਬ੍ਰਿਟਿਸ਼ ਨਾਗਰਿਕਤਾ ਮਿਲ ਗਈ ਹੈ। ਲਲਿਤ ਡਿਬੇਟ ਸੁਸਾਇਟੀ ਆਕਸਫੋਰਡ ਯੂਨੀਅਨ ’ਚ ਭਾਸ਼ਣ ਦੇ ਰਹੇ ਸਨ। ਲਲਿਤ ਦੇ ਇਸ ਐਲਾਨ ਦਾ ਮਤਲਬ ਹੈ ਕਿ ਹੁਣ ਉਹ ਭਾਰਤੀ ਨਾਗਰਿਕ ਨਹੀਂ ਹਨ, ਕਿਉਂਕਿ ਭਾਰਤ ਵਿਚ ਦੋਹਰੀ ਨਾਗਰਿਕਤਾ ਦਾ ਪ੍ਰਬੰਧ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਭਾਰਤੀ ਨਾਗਰਿਕਤਾ 2 ਸਾਲ ਪਹਿਲਾਂ ਹੀ ਖ਼ਤਮ ਹੋ ਗਈ ਸੀ। ਮਾਰਚ 2025 ’ਚ ਉਨ੍ਹਾਂ ਨੇ ਪੈਸਿਫਿਕ ਆਈਲੈਂਡ ਦੇਸ਼ ਵਾਨੂਆਤੂ ਦੀ ਨਾਗਰਿਕਤਾ ਲਈ ਸੀ। ਲਲਿਤ 2010 ਵਿਚ ਲੰਡਨ ਚਲੇ ਗਏ ਸਨ, ਜਦੋਂ ਉਨ੍ਹਾਂ ਉੱਤੇ ਆਈ.ਪੀ.ਐੱਲ. ਵਿਚ ਵਿੱਤੀ ਗੜਬੜੀ, ਮਨੀ ਲਾਂਡਰਿੰਗ, ਬਿਡ-ਰਿਗਿੰਗ ਵਰਗੇ ਦੋਸ਼ ਲੱਗੇ ਸਨ। ਉਦੋਂ ਤੋਂ ਉਹ ਉੱਥੇ ਹੀ ਹਨ। ਬ੍ਰਿਟਿਸ਼ ਨਾਗਰਿਕਤਾ ਉਨ੍ਹਾਂ ਦੀ ਤੀਜੀ ਨਾਗਰਿਕਤਾ ਹੋਵੇਗੀ।
 


author

Inder Prajapati

Content Editor

Related News