25 ਸਾਲਾਂ ''ਚ ਸਭ ਤੋਂ ਲੰਬਾ Ground Stop ! ਹਜ਼ਾਰਾਂ ਫਲਾਈਟਾਂ ਰੱਦ, ਅਮਰੀਕੀ ਏਅਰਪੋਰਟਾਂ ''ਤੇ ਫ਼ਸੇ ਯਾਤਰੀ
Saturday, Nov 14, 2026 - 02:38 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਤਕਨੀਕੀ ਖ਼ਰਾਬੀ ਕਾਰਨ ਪੂਰੇ ਦੇਸ਼ ਦੇ ਏਅਰਪੋਰਟਾਂ 'ਤੇ ਏਅਰ ਐਮਰਜੈਂਸੀ ਦਾ ਐਲਾਨ ਕਰਨਾ ਪੈ ਗਿਆ, ਜਿਸ ਕਾਰਨ ਪਿਛਲੇ 25 ਸਾਲਾਂ 'ਚ ਸਭ ਤੋਂ ਲੰਬਾ 'ਗਰਾਊਂਡ ਸਟੌਪ' ਲੱਗਾ ਹੈ। ਇਸ ਕਾਰਨ ਸ਼ਨੀਵਾਰ ਨੂੰ ਅਮਰੀਕੀ ਏਅਰਪੋਰਟਾਂ ਤੋਂ 2,500 ਤੋਂ ਵੱਧ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਸੈਂਕੜੇ ਉਡਾਣਾਂ ਲੰਬੀ ਦੇਰੀ ਨਾਲ ਚੱਲੀਆਂ।
ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਏਅਰ ਟਰੈਫ਼ਿਕ ਕੰਟਰੋਲ ਸਿਸਟਮ (ATC) ਨੂੰ ਅਪਗ੍ਰੇਡ ਕਰਨ ਨਾਲ ਪੁਰਾਣੇ ਇੰਸਟ੍ਰੂਮੈਂਟਸ 'ਤੇ ਵਾਧੂ ਬੋਝ ਪਿਆ, ਜਿਸ ਨਾਲ ਕਮਿਊਨੀਕੇਸ਼ਨ ਅਤੇ ਰਾਡਾਰ ਸਿਸਟਮ 'ਚ ਰੁਕਾਵਟ ਪੈ ਗਈ ਤੇ 4 ਘੰਟਿਆਂ ਤੋਂ ਵੱਧ ਸਮੇਂ ਲਈ ਪੂਰੇ ਦੇਸ਼ 'ਚ ਉਡਾਣਾਂ ਰੋਕਣੀਆਂ ਪਈਆਂ।
ਸ਼ੁੱਕਰਵਾਰ ਰਾਤ ਲਗਭਗ 8:15 ਵਜੇ ਇਹ ਏਅਰ ਐਮਰਜੈਂਸੀ ਖ਼ਤਮ ਕੀਤੇ ਜਾਣ ਤੋਂ ਬਾਅਦ ਸੀਮਤ ਘਰੇਲੂ ਉਡਾਣਾਂ ਸ਼ੁਰੂ ਹੋਈਆਂ, ਪਰ ਇਸ ਦਾ ਅਸਰ ਅਗਲੇ ਕਈ ਦਿਨਾਂ ਤੱਕ ਰਹਿਣ ਦੀ ਸੰਭਾਵਨਾ ਹੈ। 9/11 (2001) ਦੇ ਹਮਲਿਆਂ ਅਤੇ ਜਨਵਰੀ 2023 ਤੋਂ ਬਾਅਦ ਅਮਰੀਕਾ 'ਚ ਇਹ ਅਜਿਹਾ ਦੂਜਾ ਵੱਡਾ ਦੇਸ਼ ਪੱਧਰੀ ਬੰਦ ਹੈ।
ਇਹ ਵੀ ਪੜ੍ਹੋ- ਮੁੜ ਲੱਗਣ ਜਾ ਰਹੀ ਜੰਗ ! ਟਰੰਪ ਨੂੰ 'ਮਨਾਉਣ' ਲਈ ਅਮਰੀਕਾ ਪਹੁੰਚਿਆ ਮੋਸਾਦ ਦਾ ਚੀਫ਼
ਜਹਾਜ਼ਾਂ ਦੀ ਆਵਾਜਾਈ ਠੱਪ ਹੋਣ ਕਾਰਨ ਦੇਸ਼ ਭਰ ਦੇ ਏਅਰਪੋਰਟਾਂ 'ਤੇ ਹਜ਼ਾਰਾਂ ਯਾਤਰੀ ਫਸ ਗਏ ਅਤੇ ਕਈ ਯਾਤਰੀਆਂ ਨੂੰ ਜਹਾਜ਼ਾਂ ਦੇ ਅੰਦਰ ਹੀ 4 ਤੋਂ 5 ਘੰਟੇ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਇਸ ਤੋਂ ਇਲਾਵਾ ਔਬਰਨ ਯੂਨੀਵਰਸਿਟੀ, ਬੇਲਰ, ਵਾਸ਼ਿੰਗਟਨ ਅਤੇ ਓਲੇ ਮਿਸ ਸਮੇਤ ਕਈ ਕਾਲਜ ਫੁੱਟਬਾਲ ਟੀਮਾਂ ਨੂੰ ਆਪਣੇ ਮੈਚਾਂ ਦਾ ਸਮਾਂ ਬਦਲਣਾ ਪਿਆ ਜਾਂ ਬੱਸਾਂ ਰਾਹੀਂ ਸਫ਼ਰ ਕਰਨਾ ਪਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹੋਮਲੈਂਡ ਸਿਕਿਓਰਿਟੀ ਸੈਕਟਰੀ ਮਾਰਕਵੇਨ ਮੁਲਿਨ ਨੇ ਦੱਸਿਆ ਕਿ ਸਮੱਸਿਆ ਆਉਣ ਮਗਰੋਂ ਸ਼ੁੱਕਰਵਾਰ ਨੂੰ 3,000 ਤੋਂ ਵੱਧ ਉਡਾਣਾਂ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਕਿਸੇ ਵੀ ਯਾਤਰੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਉੱਥੇ ਹੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਪੁਰਾਣੇ ਉਪਕਰਨਾਂ ਨੂੰ ਇਸ ਖ਼ਰਾਬੀ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਾਂਗਰਸ ਤੋਂ ਸਿਸਟਮ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਲਈ ਵਾਧੂ 30 ਬਿਲੀਅਨ ਅਮਰੀਕੀ ਡਾਲਰ ਦੇ ਫੰਡ ਮਨਜ਼ੂਰ ਕਰਨ ਦੀ ਮੰਗ ਕੀਤੀ। ਹਾਲਾਂਕਿ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 'ਥੈਂਕਸਗਿਵਿੰਗ' ਕਾਰਨ ਯਾਤਰੀਆਂ ਦੀ ਭੀੜ ਸ਼ੁਰੂ ਹੋਣ ਤੋਂ ਪਹਿਲਾਂ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਆਮ ਵਾਂਗ ਬਹਾਲ ਹੋ ਜਾਣਗੀਆਂ।
ਇਹ ਵੀ ਪੜ੍ਹੋ- ਦੁਬਈ ਏਅਰਪੋਰਟ ਨੇ ਰੱਦ ਕੀਤੀਆਂ SpiceJet ਦੀਆਂ ਫਲਾਈਟਾਂ ! ਭਾਰਤ ਆਉਣ ਵਾਲੇ ਯਾਤਰੀ ਹੋ ਰਹੇ ਖੱਜਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
