ਪਾਕਿ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ ’ਚ ਵੱਡੀ ਗਿਰਾਵਟ

Sunday, Jan 30, 2022 - 10:36 AM (IST)

ਪਾਕਿ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ ’ਚ ਵੱਡੀ ਗਿਰਾਵਟ

ਪੇਸ਼ਾਵਰ (ਵਿਸ਼ੇਸ਼)- ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ ’ਚ ਵੱਡੀ ਗਿਰਾਵਟ ਵੇਖੀ ਜਾ ਰਹੀ ਹੈ। ਅਹਿਮਦੀਆ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਅਤੇ ਉਨ੍ਹਾਂ ਦੇ ਸੋਸ਼ਣ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਇਸ ਵਜ੍ਹਾ ਨਾਲ ਪੇਸ਼ਾਵਰ ਤੋਂ ਇਨ੍ਹਾਂ ਦਾ ਪਲਾਇਨ ਵੀ ਵਧਿਆ ਹੈ। ਇਨ੍ਹਾਂ ’ਚੋਂ ਕਈ ਪਰਿਵਾਰ ਹਮੇਸ਼ਾ ਲਈ ਵਿਦੇਸ਼ ਚਲੇ ਗਏ ਹਨ।

ਪਾਕਿਸਤਾਨ ’ਚ 2020 ਦੀ ਮਰਦਮਸ਼ੁਮਾਰੀ ਮੁਤਾਬਕ ਉੱਥੇ ਅਹਿਮਦੀਆ ਭਾਈਚਾਰਾ ਹੁਣ ਆਬਾਦੀ ਦਾ ਸਿਰਫ 0.09 ਫੀਸਦੀ ਹੀ ਰਹਿ ਗਿਆ ਹੈ, ਜਦੋਂ ਕਿ 1998 ਦੀ ਮਰਦਮਸ਼ੁਮਾਰੀ ’ਚ ਇਹ ਅੰਕੜਾ 0.22 ਫੀਸਦੀ ਸੀ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਹੁਣ ਅਹਿਮਦੀਆਵਾਂ ਦੀ ਆਬਾਦੀ ਸਿਰਫ 4 ਤੋਂ 5 ਲੱਖ ਦੇ ਦਰਮਿਆਨ ਰਹਿ ਗਈ ਹੈ। 2018 ’ਚ ਚੋਣ ਕਮਿਸ਼ਨ ਨੇ ਅਹਿਮਦੀਆ ਵੋਟਰਾਂ ਦੀ ਗਿਣਤੀ 1 ਲੱਖ 67 ਹਜ਼ਾਰ ਹੀ ਦੱਸੀ ਸੀ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਅਲੀ ਉਸਮਾਨ ਕਾਜ਼ਮੀ ਦਾ ਕਹਿਣਾ ਹੈ ਕਿ ਆਬਾਦੀ ’ਚ ਗਿਰਾਵਟ ਦਾ ਮੁੱਖ ਕਾਰਨ ਪਲਾਇਨ ਹੈ। ਪਿਛਲੇ 15 ਸਾਲਾਂ ’ਚ ਪੜ੍ਹੇ-ਲਿਖੇ ਲੋਕ ਕੈਨੇਡਾ, ਅਮਰੀਕਾ, ਜਰਮਨੀ ਚਲੇ ਜਾਂਦੇ ਹਨ। ਥਾਈਲੈਂਡ, ਸ਼੍ਰੀਲੰਕਾ ਵਰਗੇ ਦੇਸ਼ਾਂ ’ਚ ਤਾਂ ਵੀਜ਼ੇ ਦੀ ਵੀ ਜ਼ਰੂਰਤ ਨਹੀਂ ਹੈ। ਇਸ ਲਈ ਉਹ ਉੱਥੇ ਜਾਣ ਲੱਗੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕਸ਼ਮੀਰ ਸਮੇਤ ਪੈਂਡਿੰਗ ਮੁੱਦੇ ਗੱਲਬਾਤ ਤੇ ਕੂਟਨੀਤੀ ਨਾਲ ਹੱਲ ਹੋਣੇ ਚਾਹੀਦੇ ਹਨ : ਇਮਰਾਨ

ਸਰਕਾਰ ਸਹਿਮਤ ਨਹੀਂ
ਦੂਜੇ ਪਾਸੇ ਪਾਕਿਸਤਾਨ ਸਰਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਗਿਰਾਵਟ ਬਹੁਤ ਵੱਡੀ ਹੈ। ਧਾਰਮਿਕ ਸਦਭਾਵਨਾ ਦੇ ਮੰਤਰੀ ਹਾਫਿਜ਼ ਤਾਹਿਰ ਮਹਿਮੂਦ ਅਸ਼ਰਫੀ ਦੇ ਹਵਾਲੇ ਨਾਲ ਬੀ. ਬੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਭਾਈਚਾਰੇ ਦੇ ਲੋਕ ਪਾਕਿਸਤਾਨ ’ਚ ਚੰਗੇ ਅਹੁਦਿਆਂ ’ਤੇ ਵੀ ਨਿਯੁਕਤ ਹਨ। ਉਨ੍ਹਾਂ ’ਚੋਂ ਜ਼ਿਆਦਾਤਰ ਆਪਣੀ ਪਛਾਣ ਲੁਕਾ ਕੇ ਰੱਖਦੇ ਹਨ। ਜੇਕਰ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਚਲੇ ਜਾਂਦੇ ਹਨ। ਅਸ਼ਰਫੀ ਅਨੁਸਾਰ ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ, ਜੋ ਵਿਦੇਸ਼ ਜਾਣ ਲਈ ਖੁਦ ਆਪਣੇ ਖ਼ਿਲਾਫ਼  ਐੱਫ. ਆਈ. ਆਰ. ਦਰਜ ਕਰਵਾਉਂਦੇ ਹਨ।


author

Vandana

Content Editor

Related News