ਗਾਜ਼ਾ ’ਚ ਇਸਲਾਮਿਕ ਜੇਹਾਦ ਦਾ ਮੇਜਰ ਕਮਾਂਡਰ ਢੇਰ

01/06/2024 11:39:15 AM

ਤੇਲ ਅਵੀਵ (ਵਾਰਤਾ)- ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਵੀਰਵਾਰ ਨੂੰ ਕਿਹਾ ਕਿ ਗਾਜ਼ਾ ਪੱਟੀ ਵਿਚ ਫਿਲਸਤੀਨੀ ਅੰਦੋਲਨ ਇਸਲਾਮਿਕ ਜੇਹਾਦ ਦਾ ਇਕ ਚੋਟੀ ਦਾ ਕਮਾਂਡਰ ਮਾਰਿਆ ਗਿਆ ਹੈ। ਆਈ.ਡੀ.ਐਫ. ਟੈਲੀਗ੍ਰਾਮ ’ਤੇ ਇਕ ਬਿਆਨ ਵਿਚ ਕਿਹਾ ਕਿ ਆਈ.ਡੀ.ਐੱਫ. ਅਤੇ ਆਈ.ਐੱਸ.ਏ. (ਇਜ਼ਰਾਈਲ ਸੁਰੱਖਿਆ ਏਜੰਸੀ) ਨੇ ਉੱਤਰੀ ਗਾਜ਼ਾ ਪੱਟੀ ਵਿਚ ਇਸਲਾਮਿਕ ਜੇਹਾਦ ਦੇ ਚੀਫ਼ ਆਫ਼ ਆਪ੍ਰੇਸ਼ਨਲ ਸਟਾਫ਼ ਅਤੇ ਅੱਤਵਾਦੀ ਸੰਗਠਨ ਦੇ ਇਕ ਸੀਨੀਅਰ ਮੈਂਬਰ ਮਮਦੋਹ ਲੋਲੋ ਨੂੰ ਮਾਰ ਦਿੱਤਾ। ਉਹ ਇਸਲਾਮਿਕ ਜੇਹਾਦ ਅੱਤਵਾਦੀ ਸੰਗਠਨ ਦੇ ਨੇਤਾਵਾਂ ਦੇ ਸਹਾਇਕ ਅਤੇ ਵਿਸ਼ਵਾਸਪਾਤਰ ਵਜੋਂ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ

PunjabKesari

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਲੋਲੋ ਵਿਦੇਸ਼ ਵਿਚ ਸੰਗਠਨ ਦੇ ਮੁੱਖ ਦਫਤਰ ਵਿਚ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿਚ ਸੀ। 7 ਅਕਤੂਬਰ ਤੋਂ ਗਾਜ਼ਾ ਪੱਟੀ ਵਿਚ ਇਜ਼ਰਾਈਲੀ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ 22,438 ਅਤੇ ਜ਼ਖਮੀਆਂ ਦੀ ਗਿਣਤੀ 57,614 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News