ਸਾਊਦੀ ’ਤੇ ਹੂਤੀ ਬਾਗੀਆਂ ਦਾ ਵੱਡਾ ਹਮਲਾ, ਅਰਾਮਕੋ ਦੇ ਤੇਲ ਟਿਕਾਣਿਆਂ ਅਤੇ 3 ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ

Sunday, Oct 25, 2026 - 03:40 AM (IST)

ਸਾਊਦੀ ’ਤੇ ਹੂਤੀ ਬਾਗੀਆਂ ਦਾ ਵੱਡਾ ਹਮਲਾ, ਅਰਾਮਕੋ ਦੇ ਤੇਲ ਟਿਕਾਣਿਆਂ ਅਤੇ 3 ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ

ਰਿਆਦ (ਇੰਟ.) : ਯਮਨ ਦੇ ਹੂਤੀ ਬਾਗ਼ੀਆਂ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਤੇਲ ਟਿਕਾਣਿਆਂ ਤੇ ਹਵਾਈ ਅੱਡਿਆਂ ’ਤੇ ਹਮਲਾ ਕੀਤਾ। ਹੂਤੀ ਬੁਲਾਰੇ ਯਹਿਆ ਸਰੀ ਮੁਤਾਬਕ ਨਿਸ਼ਾਨੇ ’ਤੇ ਸਾਊਦੀ ਤੇਲ ਕੰਪਨੀ ਅਰਾਮਕੋ ਦਾ ਯਾਨਬੂ ਟਿਕਾਣਾ, ਰਾਬਿਗ ਤੇਲ ਰਿਫਾਇਨਰੀ ਅਤੇ ਰਿਆਦ, ਦੰਮਾਮ ਤੇ ਨਜਰਾਨ ਦੇ ਹਵਾਈ ਅੱਡੇ ਸਨ। ਸਾਊਦੀ ਸਿਵਲ ਡਿਫ਼ੈਂਸ ਨੇ ਮੱਕਾ ਤੇ ਮਦੀਨਾ ਵਿਚ ਮਿਜ਼ਾਈਲਾਂ ਦੇ ਟੁਕੜੇ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਲਈ ਕਿਹਾ ਗਿਆ ਹੈ। ਇਸ ਮਹੀਨੇ ਸਾਊਦੀ ਅਰਬ ’ਤੇ ਹੂਤੀਆਂ ਨੇ 6 ਵੱਡੇ ਹਮਲੇ ਕੀਤੇ ਹਨ।

ਇਹ ਵੀ ਪੜ੍ਹੋ : ਅਚਾਨਕ ਚੀਨ ਜਾ ਪਹੁੰਚੇ ਕਿਮ ਜੋਂਗ ! ਅਮਰੀਕਾ ਸਣੇ ਕਈ ਦੇਸ਼ਾਂ 'ਚ ਮਚੀ ਤਰਥੱਲੀ

ਹੂਤੀ ਬੁਲਾਰੇ ਯਹਿਆ ਸਰੀ ਮੁਤਾਬਕ ਉਨ੍ਹਾਂ ਦੀ ਫ਼ੌਜ ਨੇ ਅਦਨ ਵਿਚ ਫ਼ੌਜੀ ਕੈਂਪ ਅਤੇ ਸਮੁੰਦਰੀ ਫੌਜ ਦੇ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ। ਅਦਨ ਯਮਨ ਦੀ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਦਾ ਅੰਤਰਿਮ ਕੇਂਦਰ ਹੈ। ਇੱਥੇ ਹਾਲ ਹੀ ਦੇ ਦਿਨਾਂ ਵਿਚ ਵੀ ਹਮਲੇ ਹੋਏ ਹਨ। ਯਮਨ ਦੀ ਸਰਕਾਰੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ 24 ਘੰਟਿਆਂ ਵਿਚ 700 ਤੋਂ ਵੱਧ ਹਮਲੇ ਕੀਤੇ ਹਨ। ਫ਼ੌਜ ਦੇ ਬੁਲਾਰੇ ਕਰਨਲ ਮਾਜਿਦ ਅਬਦੁੱਲਾ ਅਲ-ਨਜੀਲੀ ਨੇ ਇਸ ਦੀ ਜਾਣਕਾਰੀ ਦਿੱਤੀ। ਬੁਲਾਰੇ ਮੁਤਾਬਕ ਇਨ੍ਹਾਂ ਹਮਲਿਆਂ ਵਿਚ 300 ਤੋਂ ਵੱਧ ਹੂਤੀ ਲੜਾਕੇ ਮਾਰੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News