ਇਥੋਪੀਆ ’ਚ ਈਸਾਈ ਚਰਚਾਂ ਨੂੰ ਬਣਾਇਆ ਨਿਸ਼ਾਨਾ, 44 ਦੀ ਮੌਤ
Tuesday, Oct 27, 2026 - 02:51 AM (IST)
ਅਦਿਸ ਅਬਾਬਾ : ਇਥੋਪੀਆ ਦੇ ਓਰੋਮੀਆ ਸੂਬੇ ਵਿਚ ਆਰਥੋਡਾਕਸ ਈਸਾਈ ਚਰਚਾਂ ਅਤੇ ਨੇੜਲੇ ਪਿੰਡਾਂ ’ਤੇ ਹਮਲੇ ਹੋਏ, ਜਿਸ ਵਿਚ 44 ਲੋਕਾਂ ਦੀ ਮੌਤ ਹੋ ਗਈ। ਓਰੋਮੀਆ ਇਥੋਂ ਦਾ ਸਭ ਤੋਂ ਵੱਡਾ ਸੂਬਾ ਹੈ।
ਇਥੇ ਲੰਬੇ ਸਮੇਂ ਤੋਂ ਬਗਾਵਤ, ਹਥਿਆਰਬੰਦ ਸੰਘਰਸ਼ ਅਤੇ ਜਾਤੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹਥਿਆਰਬੰਦ ਸਮੂਹ ਅਕਸਰ ਧਰਮ ਦੀ ਵਰਤੋਂ ਕਰ ਕੇ ਭਾਈਚਾਰਿਆਂ ਵਿਚਕਾਰ ਫੁੱਟ ਪਾਉਣ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਝਗੜੇ ਦੀ ਮੁੱਖ ਵਜ੍ਹਾ ਰਾਜਨੀਤਿਕ ਅਤੇ ਜਾਤੀ ਪ੍ਰਤੀਨਿਧਤਾ ਦੀਆਂ ਸ਼ਿਕਾਇਤਾਂ ਰਹੀਆਂ ਹਨ ਪਰ ਲੜਾਕਿਆਂ ਨੂੰ ਇਕੱਠਾ ਕਰਨ ਲਈ ਧਰਮ ਦੀ ਵੀ ਵਰਤੋਂ ਕੀਤੀ ਜਾਂਦੀ ਰਹੀ ਹੈ।
