ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ

Monday, Jan 11, 2021 - 11:08 PM (IST)

ਕੋਰੋਨਾ ਕਾਰਣ ਫਰਾਂਸ ’ਚ ਤਬਾਹੀ, ਰਾਸ਼ਟਰਪਤੀ ਭਵਨ ’ਚ ਮੈਕ੍ਰੋਂ ਨੇ ਲਵਾ ਦਿੱਤੇ 5 ਕਰੋੜ ਰੁਪਏ ਦੇ ਫੁੱਲ

ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਕੋਰੋਨਾ ਕਾਲ ’ਚ ਆਪਣੇ ਸ਼ਾਹੀ ਖਰਚਿਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਨੇ ਫ੍ਰਾਂਸੀਸੀ ਰਾਸ਼ਟਰਪਤੀ ਭਵਨ ਏਲਿਸੀ ਪੈਲੇਸ ’ਚ ਸਾਲ 2020 ’ਚ ਸਿਰਫ ਫੁੱਲਾਂ ’ਤੇ 7,27,000 ਡਾਲਰ (5 ਕਰੋੜ ਰੁਪਏ) ਖਰਚ ਕੀਤੇ ਹਨ। ਫਰਾਂਸ ’ਚ ਕੋਰੋਨਾ ਨਾਲ ਮਚੀ ਤਬਾਹੀ ਦਰਮਿਆਨ ਮੈਕ੍ਰੋਂ ਦੇ ਇਸ ਖਰਚ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਵਿਰੋਧੀ ਪਾਰਟੀਆਂ ਸਮੇਤ ਆਮ ਲੋਕ ਵੀ ਸੋਸ਼ਲ ਮੀਡੀਆ ’ਤੇ ਮੈਕ੍ਰੋਂ ਦੇ ਕਥਿਤ ਫਿਜ਼ੂਲ ਖਰਚੇ ਦੀ ਨਿੰਦਾ ਕਰ ਰਹੇ ਹਨ।

ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ

ਪਿਛਲੇ ਦੋ ਰਾਸ਼ਟਰਪਤੀਆਂ ਤੋਂ ਜ਼ਿਆਦਾ ਮੈਕ੍ਰੋਂ ਨੇ ਕੀਤਾ ਖਰਚ
ਫ੍ਰਾਂਸੀਸੀ ਮੀਡੀਆ ਪੋਲਿਟਿਸ (Politis) ਮੁਤਾਬਕ ਮੈਕ੍ਰੋਂ ਨੇ ਖਰਚ ਦੇ ਮਾਮਲੇ ’ਚ ਆਪਣੇ ਸਾਰੇ ਸਾਬਕਾ ਰਾਸ਼ਟਰਪਤੀਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਉਨ੍ਹਾਂ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਰਹੇ ਫ੍ਰਾਂਕੋਇਸ ਹੋਲਾਂਦੇ ਨੇ 2015 ’ਚ 162,000 ਡਾਲਰ ਅਤੇ ਨਿਕੋਲਸ ਸਰਕੋਜ਼ੀ ਨੇ 2011 ’ਚ 1,74,000 ਡਾਲਰ ਖਰਚ ਕੀਤੇ ਸਨ।

ਇਹ ਵੀ ਪੜ੍ਹੋ -ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ ਬਾਈਕਾਟ

ਮੰਦੀ ਦੇ ਬਾਵਜੂਦ ਇਨ੍ਹਾਂ ਖਰਚ ਕਰਨ ਲਈ ਮੈਕ੍ਰੋਂ ਦੀ ਹੋ ਰਹੀ ਆਲੋਚਨਾ
ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਦੇਸ਼ ਭਿਆਨਕ ਆਰਥਿਕ ਮੰਦੀ ਦੇ ਘੇਰੇ ’ਚ ਹੈ। ਉਸ ਦੌਰ ’ਚ ਰਾਸ਼ਟਰਪਤੀ ਦਾ ਇੰਨਾ ਪੈਸਾ ਖਰਚ ਕਰਨਾ ਠੀਕ ਨਹੀਂ ਹੈ। ਫਰਾਂਸ ਦੀ ਸਰਕਾਰ ਨੇ ਹਾਲ ਹੀ ’ਚ ਕੋਰੋਨਾ ਨਾਲ ਪ੍ਰਭਾਵਿਤ ਆਪਣੀ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਲਈ 121 ਬਿਲੀਅਨ ਡਾਲਰ ਦਾ ਪੈਕੇਜ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ -ਕਾਠਮੰਡੂ ’ਚ ਆਇਆ 3.1 ਦੀ ਤੀਬਰਤਾ ਦਾ ਭੂਚਾਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News