ਲਿਵਰ ਨੂੰ ਨਵੀਂ ਮਸ਼ੀਨ ਰਾਹੀਂ ਇਕ ਹਫਤੇ ਤੱਕ ਰੱਖਿਆ ਜਾ ਸਕੇਗਾ ਜ਼ਿੰਦਾ
Tuesday, Jan 14, 2020 - 01:54 PM (IST)

ਲੰਡਨ- ਰਿਸਰਚਰਾਂ ਨੇ ਇਕ ਅਜਿਹੀ ਨਵੀਂ ਮਸ਼ੀਨ ਵਿਕਸਿਤ ਕੀਤੀ ਹੈ ਜੋ ਮਨੁੱਖ ਦੇ ਜ਼ਖਮੀ ਲਿਵਰ ਦਾ ਇਲਾਜ ਕਰ ਸਕਦੀ ਹੈ ਤੇ ਉਸ ਨੂੰ ਇਕ ਹਫਤੇ ਤੱਕ ਸਰੀਰ ਦੇ ਬਾਹਰ ਵੀ ਜ਼ਿੰਦਾ ਰੱਖ ਸਕਦੀ ਹੈ। ਇਸ ਰਿਸਰਚ ਨਾਲ ਟ੍ਰਾਂਸਪਲਾਂਟ ਲਈ ਮੁਹੱਈਆ ਮਨੁੱਖੀ ਅੰਗਾਂ ਦੀ ਗਿਣਤੀ ਵਧ ਸਕਦੀ ਹੈ।
ਸਵਿਟਜ਼ਰਲੈਂਡ ਵਿਚ ਈ.ਟੀ.ਐਚ. ਜ਼ਿਊਰਿਕ ਸਣੇ ਹੋਰ ਰਿਸਰਚਾਂ ਮੁਤਾਬਕ ਜ਼ਖਮੀ ਲਿਵਰ ਨਵੀਂ ਤਕਨੀਕ ਦੇ ਸਹਿਯੋਗ ਨਾਲ ਕਈ ਦਿਨਾਂ ਤੱਕ ਪੂਰੀ ਤਰ੍ਹਾਂ ਨਾਲ ਕੰਮ ਕਰ ਸਕਦਾ ਹੈ। ਨਾਲ ਹੀ ਮਸ਼ੀਨ ਵਿਚ ਲਿਵਰ ਦੀ ਬੀਮਾਰੀ ਜਾਂ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਦੀ ਸਮਰਥਾ ਵੀ ਹੈ। ਮੈਗੇਜ਼ੀਨ ਨੇਚਰ ਬਾਇਓਟੈਕਨਾਲੋਜੀ ਵਿਚ ਛਪੀ ਰਿਸਰਚ ਵਿਚ ਇਸ ਮਸ਼ੀਨ ਨੂੰ ਜਟਿਲ 'ਪਰਫਿਊਜ਼ਨ' ਪ੍ਰਣਾਲੀ ਦੱਸਿਆ ਗਿਆ ਹੈ, ਜੋ ਲਿਵਰ ਦੇ ਕੰਮਾਂ ਦੀ ਨਕਲ ਕਰਦੀ ਹੈ। ਈ.ਟੀ.ਐਚ. ਜ਼ਿਊਰਿਕ ਦੇ ਸਹਿ-ਲੇਖਕ ਪਿਅਰੇ ਏਲੇਂ ਕਲੇਵੇਂ ਨੇ ਕਿਹਾ ਕਿ ਸਰਜਨਾਂ, ਜੀਵ ਵਿਗਿਆਨੀਆਂ ਤੇ ਇੰਜੀਨੀਅਰਾਂ ਦੇ ਇਕ ਸਮੂਹ ਦੀ ਚਾਰ ਸਾਲ ਦੀ ਮਿਹਨਤ ਤੋਂ ਬਾਅਦ ਬਣੀ ਅਨੋਖੀ ਪਰਫਿਊਜ਼ਨ ਪ੍ਰਣਾਲੀ ਦੀ ਸਫਲਤਾ ਨੇ ਟ੍ਰਾਂਸਪਲਾਂਟ ਵਿਚ ਕਈ ਨਵੇਂ ਪ੍ਰਯੋਗਾਂ ਨੂੰ ਰੋਸ਼ਨੀ ਦਿਖਾਈ ਹੈ। ਜਦੋਂ 2015 ਵਿਚ ਇਹ ਪਰਿਯੋਜਨਾ ਸ਼ੁਰੂ ਹੋਈ ਸੀ ਤਾਂ ਵਿਗਿਆਨੀਆਂ ਨੇ ਕਿਹਾ ਸੀ ਕਿ ਲਿਵਰ ਨੂੰ ਮਸ਼ੀਨ 'ਤੇ ਸਿਰਫ 12 ਘੰਟੇ ਤੱਕ ਜ਼ਿੰਦਾ ਰੱਖਿਆ ਜਾ ਸਕਦਾ ਹੈ।