ਗੀਤਕਾਰ ਗਿੱਲ ਰੌਤਾ ਦਾ ਵਾਈਸਾਲੀਆ ਕੈਲੀਫੋਰਨੀਆ ਵਿਖੇ ਕੀਤਾ ਗਿਆ ਨਿੱਘਾ ਸੁਆਗਤ
Monday, Jan 03, 2022 - 01:17 AM (IST)
ਫਰਿਜ਼ਨੋ (ਕੈਲੇਫੋਰਨੀਆ) (ਨੀਟਾ ਮਾਛੀਕੇ)-ਪੰਜਾਬੀ ਗੀਤਕਾਰੀ 'ਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਗੀਤਕਾਰ ਗਿੱਲ ਰੌਤਾ ਇਨ੍ਹਾਂ ਦਿਨੀਂ ਆਪਣੀ ਅਮਰੀਕਾ ਫੇਰੀ ਤੇ ਹਨ ਅਤੇ ਆਪਣੇ ਚਾਹੁੰਣ ਵਾਲ਼ਿਆਂ ਨੂੰ ਮਿਲ ਰਹੇ ਹਨ। ਇਸੇ ਤਹਿਤ ਉਹ ਫਰਿਜ਼ਨੋ ਵਿਖੇ ਰਾਜੂ ਵਕੀਲਾਂਵਾਲਾ ਅਤੇ ਗਾਰੀ ਆਦਿ ਸੱਜਣੀ ਕੋਲ ਠਹਿਰੇ ਹੋਏ ਹਨ। ਉਨ੍ਹਾਂ ਦੇ ਸਨਮਾਨ ਹਿੱਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਵਾਈਸਾਲੀਆ ਵਿਖੇ ਬਾਈ ਪਿੰਦਾ ਕੋਟਲਾ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦਾ ਅਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ : ਹੁੰਡਈ ਨੂੰ ਪਛਾੜ ਟਾਟਾ ਮੋਟਰਸ ਬਣੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ
ਇਸ ਸਮਾਗਮ ਦੌਰਾਨ ਉਨ੍ਹਾਂ ਦੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਸੱਜਣ ਸ਼ਾਮਲ ਹੋਏ। ਪ੍ਰੋਗਰਾਮ ਦਾ ਅਗਾਜ਼ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤਾ। ਇਸ ਉਪਰੰਤ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਨੇ ਆਪਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਹਰ ਕੋਈ ਅੱਛ-ਅੱਛ ਕਰ ਉੱਠਿਆ । ਗਾਇਕ ਗੋਗੀ ਸੰਧੂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੰਗ ਬੰਨਿਆ। ਸ਼ਾਇਰ ਰਣਜੀਤ ਗਿੱਲ ਨੇ ਆਪਣੀਆ ਇੰਨਕਲਾਬੀ ਕਵਿਤਾਵਾਂ ਨਾਲ ਖ਼ੂਬ ਵਾਹ-ਵਾਹ ਖੱਟੀ । ਇਸ ਮੌਕੇ ਲੇਖਕ ਅਮਰਜੀਤ ਦੌਧਰ ਨੇ ਵੀ ਮਹਿਮਾਨਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਅਖੀਰ 'ਚ ਗਿੱਲ ਰੌਤਾ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਗੀਤ ਬੋਲਕੇ ਇੱਕ ਤਰਾਂ ਨਾਲ ਸਮਾਂ ਹੀ ਬੰਨ ਦਿੱਤਾ। 'ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ' ਤੋਂ ਲੈ ਕੇ ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ ਆਦਿ ਗੀਤ ਗਾਕੇ ਗਿੱਲ ਰੌਤਾ ਨੇ ਆਪਣੀ ਭਰਵੀਂ ਹਾਜ਼ਰੀ ਲਵਾਈ। ਇਸ ਮੌਕੇ ਗਿੱਲ ਰੌਤਾ ਦਾ ਜਨਮ ਹੋਣ ਕਰਕੇ ਕੇਕ ਵੀ ਕੱਟਿਆ ਗਿਆ। ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ ਦਿੱਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਅਮਨ ਸਿੱਧੂ ਆਸਟਰੇਲੀਆ ਤੋਂ ਪਹੁੰਚੇ ਹੋਏ ਸਨ। ਉੱਘੇ ਪ੍ਰਮੋਟਰ ਰਾਜਾ ਕਨੇਡਾ ਤੋਂ ਪਹੁੰਚੇ ਹੋਏ ਸਨ। ਇਸੇ ਤਰੀਕੇ ਪ੍ਰਮੋਟਰ ਗੁਰਜੀਤ ਸਿੰਘ ਵਾਲਾ-ਵਾਲਾ ਵਾਸ਼ਿੰਗਟਨ ਤੋਂ ਪਹੁੰਚੇ ਹੋਏ ਸਨ। ਜਗਤਾਰ ਬਰਾੜ ਅਤੇ ਨੀਟਾ ਧਾਲੀਵਾਲ ਨੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ। ਅਖੀਰ ਅਮਿੱਟ ਪੈੜ੍ਹਾ ਛੱਡਦੀ ਇਹ ਮਹਿਫ਼ਲ ਯਾਦਗਾਰੀ ਹੋ ਨਿਬੜੀ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।