ਇਸ ਯੂਰਪੀ ਦੇਸ਼ ਨੇ ਸਾਰੇ ਨਾਗਰਿਕਾਂ ਲਈ ਫ੍ਰੀ ਕੀਤੀ ਬੱਸ-ਟ੍ਰੇਨ ਸਰਵਿਸ

Saturday, Feb 29, 2020 - 02:11 PM (IST)

ਇਸ ਯੂਰਪੀ ਦੇਸ਼ ਨੇ ਸਾਰੇ ਨਾਗਰਿਕਾਂ ਲਈ ਫ੍ਰੀ ਕੀਤੀ ਬੱਸ-ਟ੍ਰੇਨ ਸਰਵਿਸ

ਆਸਟ੍ਰੀਅਨ- ਕੀ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਦੇਸ਼ ਨੇ ਆਪਣੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਪਬਲਿਕ ਟ੍ਰਾਂਸਪੋਰਟ ਫ੍ਰੀ ਕਰ ਦਿੱਤਾ ਹੋਵੇ। ਅਜਿਹਾ ਹੋਇਆ ਹੈ ਯੂਰਪ ਦੇ ਇਕ ਦੇਸ਼ ਵਿਚ, ਜਿਸ ਨੇ ਸਾਰੇ ਪਬਲਿਕ ਟ੍ਰਾਂਸਪੋਰਟ ਆਮ ਨਾਗਰਿਕਾਂ ਲਈ ਫ੍ਰੀ ਕਰ ਦਿੱਤੇ ਹਨ। 29 ਫਰਵਰੀ ਤੋਂ ਹੀ ਇਹ ਨਿਯਮ ਲਾਗੂ ਵੀ ਹੋ ਜਾਵੇਗਾ। 

PunjabKesari

ਲਕਜ਼ਮਮਬਰਗ ਤਕਰੀਬਨ 6 ਲੱਖ ਲੋਕਾਂ ਦੀ ਆਬਾਦੀ ਵਾਲਾ ਯੂਰਪੀ ਦੇਸ਼ ਹੈ। ਲਕਜ਼ਮਬਰਗ ਦੀਆਂ ਸਰਹੱਦਾਂ ਜਰਮਨੀ, ਬੈਲਜੀਅਮ ਤੇ ਫਰਾਂਸ ਨਾਲ ਲੱਗਦੀਆਂ ਹਨ। ਇਥੋਂ ਦੀ ਸਰਕਾਰ ਨੇ 24 ਘੰਟੇ ਲੋਕਾਂ ਲਈ ਟ੍ਰੇਨ, ਬੱਸ ਤੇ ਟ੍ਰਾਮ ਫ੍ਰੀ ਕਰਨ ਦਾ ਫੈਸਲਾ ਲਿਆ ਹੈ। ਲਕਜ਼ਮਬਰਗ ਦੇ ਮੋਬਿਲਟੀ ਤੇ ਪਬਲਿਕ ਵਰਕਸ ਮਿਨੀਸਟਰ ਫ੍ਰਾਂਕੋਈਸ ਬੌਸ਼ ਨੇ ਇਸ ਨੂੰ ਸਮੇਂ ਦੀ ਲੋੜ ਦੱਸਿਆ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 2020 ਇਕ ਲੀਪ ਸਾਲ ਹੈ। ਦੇਸ਼ ਵਿਚ ਕੰਸਰਟ ਤੇ ਜਸ਼ਨ ਸ਼ੁਰੂ ਹੋ ਰਹੇ ਹਨ, ਇਸ ਲਈ 29 ਫਰਵਰੀ ਤੋਂ ਹੀ ਇਸ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।

PunjabKesari

ਲਕਜ਼ਮਬਰਗ ਵਿਚ ਗਠਜੋੜ ਵਾਲੀ ਸਰਕਾਰ ਹੈ। ਸੇਂਟ੍ਰਿਸਟ ਡੈਮੋਕ੍ਰੇਟਿਕ ਪਾਰਟੀ ਤੇ ਲੈਫਟ ਦੀ ਸੋਸ਼ਲਿਸਟ ਵਰਕਸ ਪਾਰਟੀ ਤੇ ਗ੍ਰੀਨਸ ਮਿਲ ਕੇ ਸਰਕਾਰ ਚਲਾ ਰਹੇ ਹਨ। ਦੇਸ਼ਭਰ ਵਿਚ ਟ੍ਰਾਂਸਪੋਰਟ ਫ੍ਰੀ ਕਰਨਾ ਗਠਜੋੜ ਸਰਕਾਰ ਦੀ ਪ੍ਰਮੁੱਖ ਯੋਜਨਾ ਰਹੀ ਹੈ। ਸਾਰੇ ਲੋਕਾਂ ਲਈ ਟ੍ਰਾਂਸਪੋਰਟ ਫ੍ਰੀ ਕਰਨ ਦੀ ਯੋਜਨਾ ਦਾ ਟੀਚਾ ਅਮੀਰ ਤੇ ਗਰੀਬ ਲੋਕਾਂ ਦੇ ਵਿਚਾਲੇ ਦੀ ਖੱਡ ਨੂੰ ਘੱਟ ਕਰਨਾ ਤੇ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਹਾਸਲ ਕਰਨਾ ਹੈ।

PunjabKesari

ਲਕਜ਼ਮਬਰਗ ਆਰਥਿਕ ਰੂਪ ਨਾਲ ਬਿਹਤਰ ਹੋ ਰਿਹਾ ਹੈ ਪਰ ਅਕਸਰ ਇਹ ਦੇਸ਼ ਟ੍ਰੈਫਿਕ ਦੀ ਸਮੱਸਿਆ ਨਾਲ ਜੂਝਦਾ ਰਿਹਾ ਹੈ। ਲਕਜ਼ਮਬਰਗ ਵਿਚ ਯੂਰਪ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਕੈਪਿਟਾ ਕਾਰ ਵਧੇਰੇ ਹੈ। ਸਿਰਫ 5 ਵਿਚੋਂ ਇਕ ਯਾਤਰੀ ਹੀ ਇਥੇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਦਾ ਹੈ। ਦੱਸ ਦਈਏ ਕਿ ਲਕਜ਼ਮਬਰਗ ਵਿਚ ਪਹਿਲਾਂ ਤੋਂ ਹੀ 20 ਸਾਲ ਦੀ ਉਮਰ ਦੇ ਵਿਦਿਆਰਥੀਆਂ ਵੀ ਪਬਲਿਕ ਟ੍ਰਾਂਸਪੋਰਟ ਫ੍ਰੀ ਹੈ।

PunjabKesari


author

Baljit Singh

Content Editor

Related News