ਜਨਮ ਵੇਲੇ ਘੱਟ ਭਾਰ ਵਾਲੇ ਬੱਚਿਆਂ ਦੀ ਸਰੀਰਕ ਸਮਰੱਥਾ ਹੋ ਸਕਦੀ ਹੈ ਕਮਜ਼ੋਰ

02/02/2020 7:08:32 PM

ਲੰਡਨ (ਭਾਸ਼ਾ)- ਜਨਮ ਵੇਲੇ ਬੱਚਿਆਂ ਦੇ ਘੱਟ ਭਾਰ ਹੋਣ ਨਾਲ ਸਬੰਧਿਤ ਇਕ ਅਧਿਐਨ ਰਾਹੀਂ ਇਹ ਪਤਾ ਲਗਾਇਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦਾ ਭਾਰ ਜਨਮ ਵੇਲੇ ਘੱਟ ਹੁੰਦਾ ਹੈ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿਚ ਆਕਸੀਜਨ ਸਪਲਾਈ ਦੀ ਸਮਰੱਥਾ ਕਮਜ਼ੋਰ ਹੋ ਸਕਦੀ ਹੈ। ਜਨਮ ਵੇਲੇ ਬੱਚਿਆਂ ਵਿਚ ਭਾਰ ਦੀ ਕਮੀ ਨੂੰ ਦੂਰ ਕਰਨ ਦੀ ਰਣਨੀਤੀ ਦੇ ਮਹੱਤਵ ਨੂੰ ਜ਼ੋਰ ਦੇਣ ਵਾਲੇ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਮੁਤਾਬਕ ਸਿਹਤਮੰਦ ਰਹਿਣ ਲਈ ਕਾਰਡੀਓ ਰੇਸਿਪਰੇਟਰੀ ਫਿਟਨੈੱਸ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਹ ਵੱਖ-ਵੱਖ ਬੀਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦੇ ਜੋਖਮ ਨੂੰ ਘੱਟ ਕਰ ਸਕਦਾ ਹੈ। ਇਨ੍ਹਾਂ ਖੋਜਕਰਤਾਵਾਂ ਵਿਚ ਸਵੀਡਨ ਦੇ ਕੋਰੋਲਿੰਸਕਾ ਸੰਸਥਾਨ ਦੇ ਖੋਜੀ ਵੀ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਕਸਰਤ ਦੌਰਾਨ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਕਰਨ ਲਈ ਸਰੀਰ ਦੀ ਇਹ ਸਮਰੱਥਾ ਵਿਸ਼ਵ ਪੱਧਰ 'ਤੇ ਨੌਜਵਾਨਾਂ ਅਤੇ ਅਲ੍ਹੜਾਂ ਦੋਹਾਂ ਵਿਚ ਘੱਟ ਹੋ ਰਹੀ ਹੈ।

ਇਹ ਅਧਿਐਨ ਜਰਨਲ ਆਫ ਅਮਰੀਕਨ ਹਾਰਟ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਇਹ ਪ੍ਰੀਖਣ ਕੀਤਾ ਗਿਆ ਹੈ ਕਿ ਕੀ ਗਰਭਾਵਸਥਾ ਦੇ 37ਵੇਂ ਵਿਚੋਂ 41ਵੇਂ ਹਫਤੇ ਵਿਚ ਜੋ ਬੱਚੇ ਪੈਦਾ ਹੋਏ ਹਨ, ਉਨ੍ਹਾਂ ਦੇ ਕਾਰਡੀਓ ਰੇਸਿਪਰੇਟਰੀ ਫਿਟਨੈੱਸ ਵਿਚ ਜਨਮ ਵੇਲੇ ਘੱਟ ਭਾਰ ਭੂਮਿਕਾ ਅਦਾ ਕਰਦਾ ਹੈ। ਇਸ ਅਧਿਐਨ ਵਿਚ ਵਿਗਿਆਨੀਆਂ ਨੇ 17 ਤੋਂ 24 ਸਾਲ ਦੇ ਦੋ ਲੱਖ 80 ਹਜ਼ਾਰ ਮਰਦਾਂ ਨੂੰ ਸ਼ਾਮਲ ਕੀਤਾ ਹੈ। ਇਸ ਅਧਿਐਨ ਵਿਚ ਉਨ੍ਹਾਂ ਨੇ ਸਵੀਡਿਸ਼ ਆਬਾਦੀ ਆਧਾਰਿਤ ਰਜਿਸਟਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਪਤਾ ਲਗਾਇਆ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਵੇਲੇ ਭਾਰ ਜ਼ਿਆਦਾ ਸੀ ਉਨ੍ਹਾਂ ਨੇ ਸਾਈਕਲ ਐਰਗੋਮੀਟਰ ਦੇ ਫਿਟਨੈੱਸ ਜਾਂਚ ਵਿਚ ਬਿਹਤਰ ਪ੍ਰਦਰਸ਼ਨ ਕੀਤਾ। ਸਾਈਕਲ ਐਰਗੋਮੀਟਰ ਇਕ ਅਜਿਹੀ ਸਾਈਕਲ ਹੈ, ਜਿਸ ਵਿਚ ਅਜਿਹੇ ਯੰਤਰ ਲੱਗੇ ਹਨ, ਜੋ ਕਿਸੇ ਵਿਅਕਤੀ ਦੇ ਕੀਤੇ ਗਏ ਕੰਮ ਨੂੰ ਮਾਪਤਾ ਹੈ। ਅਧਿਐਨ ਮੁਤਾਬਕ ਜਨਮ ਦੇ ਸਮੇਂ 40ਵੇਂ ਹਫਤੇ ਵਿਚ ਜਨਮ ਲੈਣ ਵਾਲੇ ਜਿਨ੍ਹਾਂ ਬੱਚਿਆਂ ਦਾ ਭਾਰ 450 ਗ੍ਰਾਮ ਤੋਂ ਜ਼ਿਆਦਾ ਸੀ ਉਨ੍ਹਾਂ ਵਿਚ ਸਾਈਕਲ 'ਤੇ ਕੰਮ ਕਰਨ ਦੀ ਸਮਰੱਥਾ ਵਧੇਰੇ ਸੀ।


Sunny Mehra

Content Editor

Related News