ਲਾਸ ਏਂਜਲਸ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Saturday, Sep 18, 2021 - 01:01 PM (IST)
ਕਾਰਸਨ (ਭਾਸ਼ਾ) : ਅਮਰੀਕਾ ਦੇ ਲਾਸ ਏਂਜਲਸ ਵਿਚ ਸ਼ੁੱਕਰਵਾਰ ਰਾਤ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਯੂ.ਐਸ. ਜਿਓਲੌਜੀਕਲ ਸਰਵੇਖਣ ਵਿਭਾਗ ਦੀ ਵੈਬਸਾਈਟ ਮੁਤਾਬਕ ਸ਼ਾਮ 7 ਵੱਜ ਕੇ 58 ਮਿੰਟ ’ਤੇ 4.3 ਤੀਬਰਤਾ ਦਾ ਭੂਚਾਲ ਆਇਆ ਅਤੇ ਭੂਚਾਲ ਦਾ ਕੇਂਦਰ ਲਾਸ ਏਂਜਲਸ ਤੋਂ ਕਰੀਬ 34 ਕਿਲੋਮੀਟਰ ਦੱਖਣ-ਪੂਰਬ ਵਿਚ ਕਾਰਸਨ ਵਿਚ ਜ਼ਮੀਨ ਤੋਂ 14 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਭੂਚਾਲ ਦੇ ਝਟਕੇ ਸਾਂਤਾ ਮੋਨਿਕਾ, ਟੋਰੇਂਸ ਅਤੇ ਬੇਵਰਲੀ ਹਿਲਸ ਸਮੇਤ ਗੁਆਂਢੀ ਸ਼ਹਿਰਾਂ ਵਿਚ ਵੀ ਮਹਿਸੂਸ ਕੀਤੇ ਗਏ। ਕਾਰਸਨ ਵਿਚ ਤੇਲ ਰਿਫਾਇਨਰੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦੀ ਖ਼ਬਰ ਨਹੀਂ ਹੈ। ਲਾਸ ਏਂਜਲਸ ਦੇ ਫਾਇਰ ਵਿਭਾਗ ਨੂੰ ਕੋਈ ਵੱਡੇ ਨੁਕਸਾਨ ਜਾਂ ਸੱਟਾਂ ਲੱਗਣ ਦੀਆਂ ਖ਼ਬਰਾਂ ਨਹੀਂ ਮਿਲੀਆਂ ਹਨ।