ਅਬੂਧਾਬੀ ''ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

Monday, Mar 29, 2021 - 12:12 AM (IST)

ਅਬੂਧਾਬੀ ''ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਸੰਯੁਕਤ ਅਰਬ ਅਮੀਰਾਤ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਅਬੂਧਾਬੀ 'ਚ ਪਹਿਲਾਂ ਹਿੰਦੂ ਮੰਦਰ ਬਣ ਰਿਹਾ ਹੈ। ਯੂ.ਏ.ਈ. 'ਚ ਬਣ ਰਹੇ ਪਹਿਲੇ ਹਿੰਦੂ ਮੰਦਰ ਦੀ ਨੀਂਹ ਦਾ ਨਿਰਮਾਣ ਪੂਰਾ ਕਰ ਲਿਆ ਹੈ। ਹੁਣ ਇਸ ਹਿੰਦੂ ਮੰਦਰ ਦੇ ਢਾਂਚੇ 'ਤੇ ਕੰਮ ਕੀਤਾ ਜਾ ਰਿਹਾ ਹੈ। ਬੀ.ਏ.ਪੀ.ਐੱਸ. ਹਿੰਦੂ ਮੰਦਰ ਅਬੂਧਾਬੀ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਇੰਜੀਨੀਅਰ ਅਸ਼ੋਕ ਕੋਂਡੇਤੀ ਨੇ ਇਸ ਦੀ ਜਾਣਕਾਰੀ ਦਿੱਤੀ।ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਨਿਰਮਾਣ ਕਾਰਜ ਚਲ ਰਿਹਾ ਹੈ। ਇਸ ਦਿਸ਼ਾ 'ਚ ਇਕ ਮਹੱਤਵਪੂਰਨ ਪੜਾਅ ਨੂੰ ਪੂਰਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-ਚੋਰੀ ਕਰਨ ਗਏ ਵਿਅਕਤੀ ਨੂੰ AC ਬੈੱਡ ਦੇਖ ਆ ਗਈ ਨੀਂਦ, ਉੱਠਿਆ ਤਾਂ ਪੁਲਸ ਨੇ ਦਿੱਤਾ Surprise

ਅਧਿਕਾਰੀਆਂ ਨੇ ਦੱਸਿਆ ਕਿ ਇਥੇ ਇਸ ਦੀ ਨੀਂਹ ਨੂੰ ਪਹਿਲੀ ਵਾਰ ਕੰਕਰੀਟ ਨਾਲ ਭਰਨ ਦਾ ਕੰਮ ਪੂਰਾ ਕਰ ਲਿਆ ਗਿਆ। ਮੰਦਰ ਨਿਰਮਾਣ 'ਚ ਇਕੋ-ਫ੍ਰੈਂਡਲੀ ਤਰੀਕੇ ਨਾਲ ਜ਼ੋਰ ਦਿੱਤਾ ਜਾ ਰਿਹਾ ਹੈ। ਬੀ.ਏ.ਪੀ.ਐੱਸ. ਹਿੰਦੂ ਮੰਦਰ ਅਬੂਧਾਬੀ ਪ੍ਰੋਜੈਕਟ ਦੇ ਇੰਜੀਨੀਅਰ ਅਸ਼ੋਕ ਕੋਂਡੇਤੀ ਨੇ ਦੱਸਿਆ ਕਿ ਮੰਦਰ ਦੀ ਨੀਂਹ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਮੰਦਰ ਦੇ ਢਾਂਚੇ ਦਾ ਨਿਰਮਾਣ ਜ਼ਮੀਨ ਤੋਂ ਸਾਢੇ ਚਾਰ ਮੀਟਰ ਦੀ ਉਚਾਈ ਤੱਕ ਪਹੁੰਚ ਗਿਆ ਹੈ। ਅਸ਼ੋਕ ਨੇ ਕਿਹਾ ਕਿ ਮੈਂ ਮੰਦਰ ਪ੍ਰੋਜੈਕਟ ਦੀ ਗੁਣਵਤਾ ਅਤੇ ਪ੍ਰਗਤੀ ਦੀ ਨਿਗਰਾਨੀ ਕਰ ਰਿਹਾ ਹਾਂ। ਇਸ ਪ੍ਰੋਜੈਕਟ ਦਾ ਹਿੱਸਾ ਬਣਨਾ ਮੇਰੇ ਲਈ ਬੇਹਦ ਸਨਮਾਨ ਦੀ ਗੱਲ ਹੈ ਅਤੇ ਇਹ ਬਹੁਤ ਵੱਡਾ ਮੌਕਾ ਹੈ।

ਇਹ ਵੀ ਪੜ੍ਹੋ-ਚੀਨ ਤੇ ਯੂਰਪੀਨ ਯੂਨੀਅਨ ਤੋਂ ਬਾਅਦ ਹੁਣ ਇਹ ਦੇਸ਼ ਜਾਰੀ ਕਰੇਗਾ ਵੈਕਸੀਨ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News